ਗ੍ਰੇਟਰ ਟਾਰਾਂਟੋ ਏਰੀਆ ‘ਚ ਕਲ੍ਹ ਆ ਸਕਦਾ ਹੈ ਭਾਰੀ ਤੂਫ਼ਾਨ, ਮੌਸਮ ਵਿਭਾਗ ਵਲੋਂ ਇਕ ਵਾਰ ਫਿਰ ਅਲਰਟ ਜਾਰੀ

by mediateam

23 ਫਰਵਰੀ, ਸਿਮਰਨ ਕੌਰ, (NRI MEDIA) :

ਟਾਰਾਂਟੋ (ਸਿਮਰਨ ਕੌਰ) : ਐਨਵਾਇਰਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਲ੍ਹ ਗ੍ਰੇਟਰ ਟਾਰਾਂਟੋ ਏਰੀਆ 'ਚ ਹਾਨੀਕਾਰਕ ਤੂਫ਼ਾਨ ਆਉਣ ਦੀ ਉਮੀਦ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ | ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪੱਛਮੀ ਤੂਫ਼ਾਨ ਕਾਰਨ 90 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਬਾਰਿਸ਼ ਪੈ ਸਕਦੀ ਹੈ |


ਨੈਸ਼ਨਲ ਮੌਸਮ ਏਜੇਂਸੀ ਵਲੋਂ ਜਾਣਕਾਰੀ ਮਿਲੀ ਹੈ ਕਿ ਤੇਜ਼ ਹਵਾਵਾਂ ਨਾਲ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਬਿਜਲੀ ਦੀ ਕਮੀ ਵੀ ਹੋ ਸਕਦੀ ਹੈ | ਓਥੇ ਹੀ ਮੌਸਮ ਮਾਹਿਰ ਡਨੀਜ਼ ਏਂਡਰੈਚੀ ਨੇ ਕਿਹਾ ਕਿ ਸ਼ਨੀਵਾਰ ਦੀ ਸ਼ਾਮ ਨੂੰ ਜੀਟੀਏ ਵਿੱਚ ਮੀਂਹ ਸ਼ੁਰੂ ਹੋ ਜਾਵੇਗਾ, ਜਿਸ ਨਾਲ ਭਾਰੀ ਮੀਂਹ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ | 


ਕੈਨੇਡਾ ਦੇ ਦੱਖਣੀ ਉਨਟਾਰੀਓ ਖੇਤਰ ਵਿੱਚ ਬਰਫੀਲਾ ਤੂਫ਼ਾਨ ਲਗਾਤਾਰ ਆ ਰਿਹਾ ਹੈ, ਹੁਣ ਇਕ ਵਾਰ ਫਿਰ ਜੀਟੀਏ ਟੋਰਾਂਟੋ ਵਿੱਚ 10 ਸੇਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਫੈਡਰਲ ਮੌਸਮ ਏਜੰਸੀ ਨੇ ਐਤਵਾਰ ਦੁਪਹਿਰ ਨੂੰ ਇਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬਰਫ਼ਬਾਰੀ ਦੀ ਰੇਂਜ 5 ਤੋਂ 10 ਸੈਂਟੀਮੀਟਰ ਹੋਣ ਦੀ ਸੰਭਾਵਨਾ ਹੈ |


ਇਸ ਦੇ ਨਾਲ ਹੀ ਡਰਾਈਵਿੰਗ ਕਰਨ ਨੂੰ ਲੈ ਕੇ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਵਾਤਾਵਰਣ ਕਨੇਡਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸਵੇਰ ਤੋਂ ਬਾਅਦ ਬਰਫ ਪੈਣੀ ਖਤਮ ਹੋ ਜਾਵੇਗੀ ਫਿਰ ਤਾਪਮਾਨ ਵੱਧ ਸਕਦਾ ਹੈ ਅਤੇ ਅਸਮਾਨ ਸਾਫ਼ ਹੋ ਸਕਦਾ ਹੈ