ਬੀਅਰ ਪੀਂਦੇ ਹੋਏ ਵੀਡੀਓ ਬਣਾਉਣੀ ਨੌਜਵਾਨ ਨੂੰ ਪਈ ਮਹਿੰਗੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਬੀਤੀ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਨੌਜਵਾਨ ਬੀਅਰ ਪੀਂਦੇ ਹੋਏ ਬੁਲੇਟ ਚਲਾਉਂਦਾ ਵੀਡੀਓ ਬਣਾ ਰਿਹਾ ਹੈ। ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਨੇ ਹੱਥ 'ਚ ਬੀਅਰ ਦਾ ਕੈਨ ਫੜਿਆ ਹੋਇਆ ਹੈ ਤੇ ਦੂਜੇ ਹੱਥ ਨਾਲ ਬੁਲੇਟ ਚਲਾ ਰਿਹਾ ਹੈ । ਪੁਲਿਸ ਨੇ ਨੌਜਵਾਨ ਦਾ ਹੁਣ 31 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਨੇ ਬੀਅਰ ਪੀਂਦੇ ਹੋਏ ਬੁਲੇਟ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਤਰਾਂ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵਲੋਂ ਹੁਣ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨੌਜਵਾਨ ਦਾ ਨਾਮ ਅਨੁਜ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਫਿਲਹਾਲ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।