ਵੈੱਬ ਡੈਸਕ (ਵਿਕਰਮ ਸਹਿਜਪਾਲ) : ਦੁਬਈ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਕੁਮਾਰ ਨਾਲ ਜਿਨ੍ਹਾਂ ਨੇ ਦੁਬਈ 'ਚ 7 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਕੇਰਲ ਦੇ ਕੁਮਾਰ ਆਪਣੀ ਪਤਨੀ ਨਾਲ ਕਈ ਸਾਲਾਂ ਤੋਂ ਦੁਬਈ 'ਚ ਰਹਿ ਰਹੇ ਹਨ। ਕੁਮਾਰ ਨੇ ਦੁਬਈ ਡਿਊਟੀ ਫ੍ਰੀ ਲਾਟਰੀ ਖਰੀਦੀ ਸੀ। ਕੁਮਾਰ ਦੁਬਈ ਦੇ ਇਕ ਪ੍ਰਾਈਵੇਟ ਫਰਮ 'ਚ ਫਾਈਨਾਂਸ ਮੈਨੇਜਰ ਦੀ ਨੌਕਰੀ ਕਰ ਰਹੇ ਹਨ। ਉਨ੍ਹਾਂ ਨੂੰ ਦੁਬਈ ਡਿਊਟੀ ਫ੍ਰੀ ਅਥਾਰਿਟੀ ਤੋਂ ਫੋਨ ਆਇਆ, ਜਿਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਜੈਕਪਾਟ ਜਿੱਤਿਆ ਹੈ। ਪਰ ਕੁਮਾਰ ਨੂੰ ਪਹਿਲਾਂ ਤਾਂ ਉਨ੍ਹਾਂ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਹੋਇਆ।
ਕੁਮਾਰ ਨੂੰ ਯਾਦ ਸੀ ਕਿ ਉਸ ਨੇ ਕੂਪਨ ਖਰੀਦਿਆ ਸੀ ਪਰ ਉਹ ਜਿੱਤ ਜਾਣਗੇ ਇਸ ਗੱਲ ਦਾ ਉਸ ਨੇ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਕੁਮਾਰ ਨੂੰ ਜਦ ਪਤਾ ਚੱਲਿਆ ਕਿ ਉਸ ਨੇ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ ਤਾਂ ਉਸ ਨੂੰ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਰਮਜਾਨ ਦੇ ਪਵਿੱਤਰ ਮਹੀਨੇ 'ਚ 7 ਕਰੋੜ ਰੁਪਏ ਦਾ ਲਾਟਰੀ ਜਿੱਤ ਕੇ ਉਹ ਬੇਹੱਦ ਖੁਸ਼ ਹਨ। ਦੱਸ ਦਈਏ ਕਿ ਉਹ ਆਪਣੇ ਇਨਾਮ ਦੀ ਰਾਸ਼ੀ ਨੂੰ ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਰਚ ਕਰਨਾ ਚਾਹੁੰਦੇ ਹਨ।



