ਮਲੇਸ਼ੀਆ ਦੇ ਨੌਜਵਾਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ

by mediateam

ਸ੍ਰੀ ਅਨੰਦਪੁਰ ਸਾਹਿਬ (ਇੰਦਰਜੀਤ ਸਿੰਘ) : ਮੋਟਰਸਾਈਕਲਾਂ ਉੱਤੇ ਮਲੇਸ਼ੀਆ ਤੋਂ ਆਰੰਭੀ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੀ। ਇਸ ਯਾਤਰਾ ਦਾ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੀਤ ਮੈਨੇਜਰ ਲਖਵਿੰਦਰ ਸਿੰਘ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਮਲੇਸ਼ੀਆ ਦੇ ਸਿੱਖ ਨੌਜਵਾਨਾਂ ਦੀ ਸੰਸਥਾ ਸੰਨਤਾਨਾ ਰਾਈਡਰ ਦੀ ਟੀਮ ਦੇ 22 ਮੈਂਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਸੰਸਥਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਮੋਟਰਸਾਈਕਲਾਂ 'ਤੇ ਪੰਜ ਤਖ਼ਤਾਂ ਦੇ ਦਰਸ਼ਨ ਕਰਨੇ ਹਨ, ਉੱਥੇ ਹੀ ਪਾਕਿਸਤਾਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਵੀ ਦਰਸ਼ਨ ਕਰਨੇ ਹਨ।

ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵੀਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਮਲੇਸ਼ੀਆ ਦੀ ਨੈਸ਼ਨਲ ਕੈਂਸਰ ਸੁਸਾਇਟੀ ਨਾਲ ਜੁੜੀ ਹੋਈ ਹੈ ਅਤੇ ਉਹ ਆਪਣੀ ਮੋਟਰ ਸਾਈਕਲ ਯਾਤਰਾ ਰਾਹੀਂ ਕੈਂਸਰ ਪੀੜ੍ਹਤਾਂ ਲਈ ਫੰਡ ਵੀ ਇਕੱਠਾ ਕਰਦੇ ਹਨ। ਇਸ ਮੌਕੇ ਮੀਤ ਮੈਨੇਜਰ ਮਲਕੀਤ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।

More News

NRI Post
..
NRI Post
..
NRI Post
..