SC ‘ਚੋਂ ਮਾਲਿਆ ਦੇ ਕੇਸ ਨਾਲ ਸਬੰਧਤ ਦਸਤਾਵੇਜ਼ ਹੋਏ ਗਾਇਬ, 20 ਨੂੰ ਅਗਲੀ ਸੁਣਵਾਈ

by mediateam

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਵਿਜੇ ਮਾਲਿਆ ਮਾਮਲੇ ਨਾਲ ਸਬੰਧਤ ਇੱਕ ਦਸਤਾਵੇਜ਼ ਸੁਪਰੀਮ ਕੋਰਟ ਦੀ ਫਾਈਲਾਂ ਵਿੱਚੋਂ ਗਾਇਬ ਹੋ ਗਿਆ ਹੈ। ਜਸਟਿਸ ਯੂ ਯੂ ਲਲਿਤ ਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਸੁਣਵਾਈ 20 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। 

ਦੱਸ ਦਈਏ ਕਿ ਇਹ 14 ਜੁਲਾਈ 2017 ਨੂੰ ਫ਼ੈਸਲੇ ਦੇ ਖ਼ਿਲਾਫ਼ ਮਾਲਿਆ ਵੱਲੋਂ ਮੁੜ ਵਿਚਾਰ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਹੋ ਰਹੀ ਸੀ, ਜਿਸ ਵਿੱਚ ਉਸ ਨੂੰ ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਬੈਂਕਾਂ ਨੂੰ 9,000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਤੇ ਅਪਮਾਨ ਕਰਨ ਦਾ ਦੋਸ਼ੀ ਪਾਇਆ ਗਿਆ ਸੀ। 

ਹਾਲਾਂਕਿ ਉਸ ਨੇ ਆਪਣੇ ਬੱਚਿਆਂ ਨੂੰ 4 ਕਰੋੜ ਡਾਲਰ ਟਰਾਂਸਫਰ ਕੀਤਾ ਸੀ।ਬੈਂਚ ਇੱਕ ਦਖ਼ਲ ਦੀ ਅਰਜ਼ੀ 'ਤੇ ਜਵਾਬਾਂ ਦੀ ਭਾਲ ਕਰ ਰਿਹਾ ਸੀ ਅਤੇ ਜਿਸ ਸਮੇਂ ਪਤਾ ਲੱਗਿਆ ਕਿ ਮਾਮਲੇ ਦੇ ਕਾਗਜ਼ਾਤ ਗਾਇਬ ਹੋ ਗਏ ਹਨ।ਕੇਸ ਵਿੱਚ ਸ਼ਾਮਲ ਧਿਰਾਂ ਨੇ ਨਵੀਆਂ ਕਾਪੀਆਂ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਹੈ। 

More News

NRI Post
..
NRI Post
..
NRI Post
..