13 ਅਪ੍ਰੈਲ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ 'ਚ ਇੱਕ 19 ਸਾਲਾਂ ਨੌਜਵਾਨ ਨੇ ਰਸਤੇ 'ਚ ਜਾਂਦੇ ਹੋਏ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ | ਦੱਸ ਦਈਏ ਕਿ ਮ੍ਰਿਤਕ ਔਰਤ ਰਾਏ ਕਾਰਾ ਕਾਰਿੰਗਟਨ ਦੀ ਲਾਸ਼ ਇੱਕ ਫ਼ੂਡ ਕੋਰਟ ਦੇ ਬਾਹਰ ਗਹਿਰੇ ਜ਼ਖਮਾਂ 'ਚ ਬਰਾਮਦ ਕੀਤੀ ਗਈ | ਕਿੰਗ ਐਂਡ ਬੇ ਸਟ੍ਰੀਟ ਦੇ ਫ਼ੂਡ ਕੋਰਟ ਦੇ ਬਾਹਰ 51 ਸਾਲਾਂ ਮ੍ਰਿਤਕਾ ਦੀ ਲਾਸ਼ ਬਰਾਮਦ ਕੀਤੀ ਗਈ |
ਉਥੇ ਹੀ ਔਰਤ ਨੂੰ ਜਖਮੀ ਦੇਖ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹਿਰਾਸਤ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸ਼ੱਕੀ ਤੌਰ 'ਤੇ ਮ੍ਰਿਤਕ ਔਰਤ ਦੇ ਲੜਕੇ ਨੂੰ ਗਿਰਫ਼ਤਾਰ ਕਰ ਲਿਆ ਹੈ ਜਿਸਦੀ ਅੱਜ ਅਦਾਲਤ ਵਿੱਚ ਪੇਸ਼ੀ ਕਰਵਾਈ ਗਈ ਹੈ |



