ਸ਼ਰਾਬ ਨਾ ਮਿਲਣ ਕਾਰਨ ਹਾਈਵੋਲਟੇਜ ਬਿਜਲੀ ਦੇ ਖੰਭੇ ’ਤੇ ਚੜ੍ਹਿਆ ਵਿਅਕਤੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਇਲਾਕੇ ’ਚ ਉਸ ਸਮੇਂ ਲੋਕਾਂ 'ਚ ਹਫੜਾ ਦਫੜੀ ਮੱਚ ਗਈ, ਜਦੋਂ ਇਕ ਵਿਅਕਤੀ ਹਾਈਵੋਲਟੇਜ ਤਾਰਾਂ ਵਾਲੇ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਉਕਤ ਵਿਅਕਤੀ ਨੂੰ ਰਾਹ ਜਾਂਦੇ ਇਕ ਵਿਅਕਤੀ ਨੇ ਬਿਜਲੀ ਦੇ ਖੰਭੇ ਦੀਆਂ ਤਾਰਾਂ ’ਤੇ ਚੜ੍ਹਿਆ ਦੇਖਿਆ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਹਾਲਾਂਕਿ ਇਹ ਵਿਅਕਤੀ ਹਾਈ ਵੋਲਟੇਜ ਬਿਜਲੀ ਦੇ ਖੰਭੇ ’ਤੇ ਕਿਉਂ ਚੜ੍ਹਿਆ, ਇਸ ਦਾ ਅਜੇ ਕਿਸੇ ਨੂੰ ਵੀ ਨਹੀਂ ਪਤਾ ਚੱਲ ਸਕਿਆ। ਜਾਣਕਾਰੀ ਅਨੁਸਾਰ ਸ਼ਰਾਬ ਨਾ ਮਿਲਣ ਕਾਰਨ ਇਹ ਵਿਅਕਤੀ ਖੰਭੇ ’ਤੇ ਚੜ੍ਹਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਬੜੀ ਮੁਸ਼ਕਲ ਨਾਲ ਉਕਤ ਵਿਅਕਤੀ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਹੈ। ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਕਿ ਇਸ ਨੇ ਇਹ ਕਦਮ ਕਿਉਂ ਚੁੱਕਿਆ।

More News

NRI Post
..
NRI Post
..
NRI Post
..