ਮਾਈਨਿੰਗ ਮਾਫ਼ੀਆ ਰੋਕਣ ਗਏ ਵਿਅਕਤੀ ਦੀ ਟੋਏ ‘ਚ ਡੁੱਬਣ ਨਾਲ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਵਾਲੇ ਦਿਨ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ ਪਿੰਡ ਜ਼ਾਹਿਦਪੁਰ ਦੇ ਰਹਿਣ ਵਾਲੇ ਸੁਦੇਸ਼ ਕੁਮਾਰ ਉਰਫ਼ ਸੋਨੂੰ ਦੀ ਹੋਲੀ ਵਾਲੇ ਦਿਨ ਪੁੱਟੇ ਗਏ ਟੋਏ 'ਚ ਡੁੱਬਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੇ ਪੁੱਤਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਵੀ ਆਪਣੇ ਪਿਤਾ ਨਾਲ ਉਥੇ ਗਿਆ ਸੀ। ਪਿਤਾ ਮਾਈਨਿੰਗ ਮਾਫ਼ੀਆ ਨੂੰ ਉਸ ਦੀ ਜ਼ਮੀਨ ਨੇੜੇ ਮਾਈਨਿੰਗ ਕਰਨ ਤੋਂ ਰੋਕ ਰਹੇ ਸਨ, ਕਿਉਂਕਿ ਉਸ ਦੀ ਜ਼ਮੀਨ ਦੀ ਮਿੱਟੀ ਪੁੱਟ ਕੇ ਟੋਇਆਂ ਵਿਚ ਜਾਣੀ ਸੀ, ਪਰ ਸੁਦੇਸ਼ ਮਾਫ਼ੀਆ ਵੱਲੋਂ ਪੁੱਟੇ ਗਏ ਟੋਏ ਵਿਚ ਡਿੱਗ ਕੇ ਆਪਣੀ ਜਾਨ ਗੁਆ ਬੈਠਾ।

ਅਕਾਲੀ ਆਗੂ ਸਰਬਜੋਤ ਸਿੰਘ ਸਾਬੀ ਨੇ ਮੁਕੇਰੀਆਂ ਥਾਣੇ ਵਿੱਚ ਧਰਨਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਦੇਸ਼ ਦੀ ਮੌਤ ਲਈ ਨਾਜਾਇਜ਼ ਮਾਈਨਿੰਗ ਕਰਨ ਵਾਲੇ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਵਿਸ ਚੋਣਾਂ ਦੌਰਾਨ ਵੀ ਉਨ੍ਹਾਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਆਵਾਜ਼ ਉਠਾਈ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਇਸ ਮਾਮਲੇ ਵਿੱਚ ਢਿੱਲਮੱਠ ਦਿਖਾਈ ਤਾਂ ਸੰਘਰਸ਼ ਵਿੱਢਿਆ ਜਾਵੇਗਾ।