ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਵਿਚ ਇਕ 29 ਸਾਲਾ ਵਿਅਕਤੀ ਆਰਟੀਓਮ ਮਨੁਕਿਆਨ ਨੂੰ 2017 ਵਿੱਚ ਇੱਕ ਗੁਰਦੁਆਰੇ ਅੰਦਰ ਭੰਨਤੋੜ ਕਰਨ ਦੇ ਦੋਸ਼ ਵਿਚ ਸਵਾ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲਾਸ ਏਂਜਲਸ ਪੁਲੀਸ ਵਿਭਾਗ ਨੇ ਦੱਸਿਆ ਕਿ ਉਸ ਨੇ ਅਗਸਤ 2017 ਵਿਚ ਲਾਸ ਫੈਲਿਜ਼ ਵਿਚ ਵਰਮੌਂਟ ਐਵੀਨਿਊ ਸਥਿਤ ਹਾਲੀਵੁੱਡ ਸਿੱਖ ਗੁਰਦੁਆਰੇ ਦੇ ਬਾਹਰ ਦੋ ਨਫਰਤ ਭਰੀਆਂ ਟਿੱਪਣੀਆਂ ਕੀਤੀਆਂ ਸਨ।
ਅਦਾਲਤ ਵਿਚ ਉਸ ਨੇ ਗੁਰਦੁਆਰੇ ਦੀ ਕੰਧ 'ਤੇ ਧਮਕੀਆਂ ਭਰਿਆ ਸੁਨੇਹਾ ਲਿਖਣ ਦਾ ਅਪਰਾਧ ਵੀ ਕਬੂਲ ਕਰ ਲਿਆ। ਪੁਲੀਸ ਪਹਿਲਾਂ ਉਸ 'ਤੇ ਨਫਰਤ ਅਪਰਾਧ ਦੇ ਦੋਸ਼ਾਂ 'ਤੇ ਵਿਚਾਰ ਕਰ ਰਹੀ ਸੀ। ਇਕ ਰਿਪੋਰਟ ਮੁਤਾਬਕ 2017 ਦੀ ਘਟਨਾ ਤੋਂ ਪਹਿਲਾਂ ਮਨੁਕਿਆਨ ਨੂੰ ਪਹਿਲਾਂ ਚੋਰੀ, ਵੱਡੀ ਗੱਡੀ ਦੀ ਚੋਰੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ।



