ਬਾਰ੍ਸਿਲੋਨਾ , 17 ਜੁਲਾਈ ( NRI MEDIA )
ਬਾਰ੍ਸਿਲੋਨਾ ਹਵਾਈ ਅੱਡੇ ਉੱਤੇ ਸਪੇਨ ਦੀ ਪੁਲਿਸ ਨੇ ਇਕ ਬੰਦੇ ਨੂੰ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਦੇ ਜੁਰਮ ਵਿਚ ਡੀਟੇਨ ਕੀਤਾ ਹੈ , ਪੁਲਿਸ ਦੇ ਮੁਤਾਬਿਕ ਇਹ ਬੰਦਾ ਅੱਧਾ ਕਿਲੋਗ੍ਰਾਮ ਕੋਕੀਨ ਆਪਣੇ ਨਕਲੀ ਬਾਲਾਂ ਹੇਠ ਲੁਕੋ ਕੇ ਦੇਸ਼ ਵਿਚ ਲਿਆ ਰਿਹਾ ਸੀ , ਸਪੈਨਿਸ਼ ਰਾਸ਼ਟਰੀ ਪੁਲਿਸ ਦਾ ਕਹਿਣਾ ਹੈ ਕਿ ਇਹ ਬੰਦਾ 18 ਜੂਨ ਨੂੰ ਕੋਲੰਬੀਆ ਤੋਂ ਬਾਰ੍ਸਿਲੋਨਾ ਤਕ ਬੋਗੋਟਾ ਵੱਲੋਂ ਦੀ ਫਲਾਈਟ ਉੱਤੇ ਸਵਾਰ ਹੋ ਕੇ ਆਇਆ ਸੀ।
ਅਥਾਰਟੀਆਂ ਨੇ ਗੌਰ ਕੀਤਾ ਕਿ ਉਸਨੇ ਕਾਫੀ ਜ਼ਿਆਦਾ ਵੱਡਾ ਵਿਗ ਪਾਇਆ ਹੋਇਆ ਸੀ ਅਤੇ ਉਹ ਕਾਫੀ ਘਬਰਾਇਆ ਹੋਇਆ ਵੀ ਸੀ, ਇਸਦੇ ਨਾਲ ਹੀ ਉਸਨੇ ਵਿਗ ਨੂੰ ਛਿਪਾਉਣ ਲਈ ਹੈਟ ਵੀ ਪਾਈ ਹੋਈ ਸੀ , ਪੁਲਿਸ ਨੇ ਬੰਦੇ ਕੋਲੋਂ ਪੁੱਛ ਗਿੱਛ ਕੀਤੀ ਅਤੇ ਵਿਗ ਉਤਾਰਨ ਲਈ ਕਿਹਾ, ਜਿਵੇਂ ਹੀ ਉਸਨੇ ਵਿਗ ਉਤਾਰਿਆ ਤਾਂ ਉਸਦੇ ਨਕਲੀ ਵਾਲਾਂ ਦੇ ਹੇਠੋਂ ਉਸਦੀ ਗੰਜ ਨਾਲ ਚਿਪਕੇ ਕੋਕੀਨ ਦੇ ਵੱਡੇ ਪੈਕੇਟ ਨਿਕਲੇ।
ਇੰਨੀ ਮਾਤਰਾ ਦੀ ਕੋਕੀਨ ਦੀ ਕੀਮਤ ਤਕਰੀਬਨ 44,000 ਡਾਲਰ ਹੋ ਸਕਦੀ ਹੈ , 65 ਸਾਲਾਂ ਇਸ ਵਿਅਕਤੀ ਉੱਪਰ ਜਨਤਕ ਸਿਹਤ ਨਾਲ ਖਿਲਵਾੜ ਕਰਨ ਦੇ ਅਪਰਾਧਿਕ ਦੋਸ਼ ਲੱਗੇ ਹਨ ,ਪੁਲਿਸ ਨੇ ਨਸ਼ਾ ਤਸਕਰਾਂ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਚੁੱਪ ਚਾਪ ਅੰਤਰ-ਰਾਸ਼ਟਰੀ ਬਾਰਡਰਾਂ ਤੋਂ ਨਸ਼ਾ ਤਸਕਰੀ ਦੇ ਯਤਨ ਵਿਚ ਗਿਰਫ਼ਤਾਰ ਕੀਤਾ ਹੈ।



