ਪਤਨੀ ਦੀ ਬਿਮਾਰੀ ਤੋਂ ਦੁਖੀ ਹੋ ਪਤੀ ਨੇ ਜਿਊਂਦੀ ਸਾੜੀ ਪਤਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਜ਼ਿਲ੍ਹੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਪਤੀ ਨੇ ਇਹ ਕਾਰਾ ਪਤਨੀ ਦੀ ਬਿਮਾਰੀ ਤੋਂ ਦੁਖੀ ਹੋ ਕੇ ਚੁੱਕਿਆ ਗਿਆ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਭਰਾ ਸਤਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਚਰਨਜੀਤ ਕੌਰ ਦਾ ਵਿਆਹ 25 ਸਾਲ ਪਹਿਲਾਂ ਅੰਗਰੇਜ ਸਿੰਘ ਨਾਲ ਹੋਇਆ ਸੀ। ਉਸ ਦੀ ਭੈਣ ਪਿਛਲੇ ਕੁਝ ਸਮੇਂ ਤੋਂ ਆਪਣੀ ਲੜਕੀ ਕੁਲਜੀਤ ਕੌਰ ਨਾਲ ਰਹਿ ਰਹੀ ਸੀ। 14 ਜਨਵਰੀ ਨੂੰ ਅੰਗਰੇਜ਼ ਉਸ ਨੂੰ ਵਾਪਸ ਪਿੰਡ ਲੈ ਆਇਆ ਸੀ।

ਅੰਗਰੇਜ਼ ਨੇ ਕੁਲਜੀਤ ਕੌਰ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਉਸ ਦੀ ਮਾਂ ਨੂੰ ਤਰਨਤਾਰਨ ਸਥਿਤ ਬਿਰਧ ਆਸ਼ਰਮ 'ਚ ਛੱਡ ਦਿੱਤਾ ਹੈ। ਕੁਲਜੀਤ ਨੇ ਤੁਰੰਤ ਆਪਣੇ ਮਾਮੇ ਨੂੰ ਇਹ ਸੂਚਨਾ ਦਿੱਤੀ। ਜਦੋਂ ਸਤਵੀਰ ਪਿੰਡ ਪਹੁੰਚਿਆ ਤਾਂ ਦੇਖਿਆ ਕਿ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਵਿਹੜੇ 'ਚੋਂ ਧੂੰਆਂ ਉੱਠਦਾ ਦੇਖ ਕੇ ਉਸ ਨੇ ਗੇਟ ਤੋੜ ਕੇ ਦੇਖਿਆ ਤਾਂ ਉੱਥੇ ਇਕ ਲਾਸ਼ ਸੜੀ ਹੋਈ ਪਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਗਰੇਜ਼ ਨੇ ਆਪਣੀ ਪਤਨੀ ਦੀ ਬੀਮਾਰੀ ਕਾਰਨ ਉਸ ਦੀ ਹੱਤਿਆ ਕੀਤੀ ਹੈ। ਸਮਾਲਸਰ ਦੇ ਐਸਐਚਓ ਗੋਲਡੀ ਵਿਰਦੀ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਉਸ ਦੀ ਹੱਤਿਆ ਕਿਵੇਂ ਕੀਤੀ। ਉਨ੍ਹਾਂ ਕਿਹਾ ਕਿ ਅੰਗਰੇਜ ਦੇ ਖਿਲਾਫ ਆਈਪੀਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

More News

NRI Post
..
NRI Post
..
NRI Post
..