ਟਾਰਾਂਟੋ : ਰੈਕਸਡੇਲ ‘ਚ ਚਾਕੂ ਲੱਗਣ ਤੋਂ ਬਾਅਦ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ

by

21 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਦੇ ਰੈਕਸਡੇਲ 'ਚ ਇੱਕ ਆਦਮੀ 'ਤੇ ਚਾਕੂ ਨਾਲ ਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਅਤੇ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਮੌਕੇ 'ਤੇ ਸਵੇਰੇ ਕਰੀਬ 11 ਵਜੇ ਬੁਲਾਇਆ ਗਿਆ |


ਦੱਸ ਦਈਏ ਕਿ ਇਹ ਹਾਦਸਾ ਕਾਲਿੰਗਡੇਲ ਰੋਡ ਅਤੇ ਜਾਨ ਗਾਰਲੈਂਡ ਬੌਲਵਰਡ ਖੇਤਰ 'ਚ ਵਾਪਰਿਆ ਜਿਸ ਤੋਂ  ਬਾਅਦ ਜ਼ਖਮੀ ਵਿਅਕਤੀ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ | ਜਾਣਕਾਰੀ ਮੁਤਾਬਕ ਜ਼ਖਮੀ ਵਿਅਕਤੀ ਦੇ ਸ਼ਰੀਰ 'ਤੇ ਚਾਕੂ ਦੇ ਜ਼ਖਮ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਹਨ | ਓਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਸਮੇਤ ਤਿੰਨ ਘਰਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਕਰ ਰਹੀ ਹੈ |  

More News

NRI Post
..
NRI Post
..
NRI Post
..