ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਮਨਿੰਦਰਜੀਤ ਸਿੰਘ ਨੇ ਕਹਿ ਇਹ ਗੱਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਕੁਝ ਸਿੱਖ ਕੱਟੜਪੰਥੀ ਨਫਰਤ ਫਲ ਰਹੇ ਹਨ। ਇਸ ਤੋਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਖਾਲਿਸਤਾਨ ਦੇ ਨਾਂ ਤੇ ਆਜ਼ਾਦੀ ਮੰਗ ਰਹੇ ਹਨ, ਇਹ ਲੋਕ ਹੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ । ਬਿੱਟਾ ਨੇ ਕਿਹਾ ਦੇਸ਼ ਵਿੱਚ ਸਾਰੇ ਅਹੁਦਿਆਂ ਤੇ ਸਿੱਖਾਂ ਨੇ ਕੰਮ ਕੀਤਾ ਹੈ। ਇਸ ਦੇ ਬਾਵਜੂਦ ਵੀ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਇਨ੍ਹਾਂ ਲੋਕਾਂ ਨੂੰ ਵਿਦੇਸ਼ਾ ਤੋਂ ਫੰਡ ਆਉਂਦੇ ਹਨ। ਜੇਕਰ ਇਹ ਲੋਕ ਇੰਨੇ ਹੀ ਬਹਾਦਰ ਹਨ ਤਾਂ ਪਹਿਲਾ ਜਾ ਕੇ ਉਨ੍ਹਾਂ ਨੂੰ ਖਤਮ ਕਰਨ ਜਿਨ੍ਹਾਂ ਨੇ ਗੁਰਦੁਆਰਿਆਂ ਦਾ ਅਪਮਾਨ ਕੀਤਾ। ਉਨ੍ਹਾਂ ਨੇ ਕਿਹਾ ਸਿੱਖ ਕੌਮ ਦਾ ਇਤਿਹਾਸ ਮਹਾਨ ਹੈ ਪਰ ਮੈ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਿੰਦੂਆਂ ਨੂੰ ਕਿਉ ਮਾਰਿਆ ਗਿਆ। ਸਿੱਖਾਂ ਨੂੰ ਆਪਣੇ ਹੀ ਲੋਕਾਂ ਕੋਲੋਂ ਕਿਸ ਚੀਜ਼ ਦਾ ਖਤਰਾ ਹੈ । ਜਦਕਿ ਕਿਸੇ ਵੀ ਧਰਮ ਵਿੱਚ ਕੋਈ ਨਫਰਤ ਨਹੀਂ ਹੈ ।

More News

NRI Post
..
NRI Post
..
NRI Post
..