ਮਨੀਸ਼ ਸਿਸੋਦੀਆ ਨੇ ਗੁਜਰਾਤ ‘ਚ ਸਿੱਖਿਆ ਵਿਵਸਥਾ ਨੂੰ ਲੈ ਕੇ ਕਿਹਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ 'ਤੇ ਗੁਜਰਾਤ ਪਹੁੰਚਣਗੇ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ,''ਪ੍ਰਧਾਨ ਮੰਤਰੀ ਜੀ! ਵਿੱਦਿਆ ਸਮੀਖਿਆ ਕੇਂਦਰ ਦੇ ਮਾਰਡਨ ਸੈਂਟਰ ਤੋਂ ਸ਼ਾਇਦ ਇਨ੍ਹਾਂ ਸਕੂਲਾਂ ਦੀ ਤਸਵੀਰ ਤੁਹਾਨੂੰ ਨਾ ਦਿੱਸੇ। ਜਿੱਥੇ ਬੈਠਣ ਲਈ ਡੈਸਕ ਨਹੀਂ ਹਨ, ਮੱਕੜੀ ਦੇ ਜਾਲੇ ਇਸ ਤਰ੍ਹਾਂ ਲੱਗੇ ਹਨ, ਜਿਵੇਂ ਬੰਦ ਕਬਾੜਖਾਨਿਆਂ 'ਚ ਹੁੰਦੇ ਹਨ, ਟਾਇਲਟ ਟੁੱਟੇ ਪਏ ਹਨ।

ਦੱਸਣਯੋਗ ਹੈ ਕਿ ਸਿਸੋਦੀਆ ਨੇ ਗੁਜਰਾਤ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ 'ਕੇਜਰੀਵਾਲ ਮਾਡਲ ਆਫ਼ ਗਵਰਨੈਂਸ' ਅਤੇ ਸਰਕਾਰੀ ਸਕੂਲ ਦੇਖਣ ਲਈ ਸੱਦਾ ਦਿੱਤਾ ਸੀ। ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਸਿਸੋਦੀਆ ਨੇ ਲਿਖਿਆ ਸੀ ਕਿ ਮੈਂ ਗੁਜਰਾਤ 'ਚ ਭਾਜਪਾ ਦੇ 27 ਸਾਲ ਦੇ ਸ਼ਾਸਨ ਦੀ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨ ਦੀ ਪੋਲ ਖੋਲ੍ਹੀ ਤਾਂ ਭਾਜਪਾ ਬੁਰੀ ਤਰ੍ਹਾਂ ਬੌਖ਼ਲਾ ਗਈ।