ਮਾਨ ਸਰਕਾਰ ਦੀ ਵੱਡੀ ਤਿਆਰੀ, ਚੰਨੀ ਦੀ ਵੱਧ ਸਕਦੀਆਂ ਹਨ ਮੁਸ਼ਕਲਾਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਹੁਣ 2 ਸਾਬਕਾ ਮੰਤਰੀਆਂ ਸਣੇ 200 ਤੋਂ ਵੱਧ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ ਕਾਰਨ ਜੇਲ਼ 'ਚ ਬਣ ਹੋ ਚੁੱਕੇ ਹਨ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਭਾਰਤ ਆਸ਼ੂ ਨੂੰ ਵੱਲ ਕਟਵਾਉਂਦੇ ਹੀ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ 2 ਮੰਤਰੀ ਜੇਲ੍ਹ ਵਿੱਚ ਹਨ ਜਦ ਕਿ ਇਕ ਅਗਾਉ ਜਮਾਨਤ ਤੇ ਬਾਹਰ ਆ ਗਿਆ ਹੈ। ਸੂਤਰਾਂ ਅਨੁਸਾਰ ਹੁਣ ਸਾਬਕਾCM ਚਰਨਜੀਤ ਸਿੰਘ ਚੰਨੀ ਸਣੇ 4 ਮੰਤਰੀਆਂ ਤੇ ਵਿਜੀਲੈਂਸ ਵਲੋਂ ਕਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਵੀ ਨਾਜਾਇਜ਼ ਮਾਇਨਿਗ ਦੇ ਮਾਮਲੇ ਵਿੱਚ ਜੇਲ੍ਹ ਬੰਦ ਕੀਤਾ ਗਿਆ ਹੈ। ਆਪ ਸਰਕਾਰ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਹੁਣ ਕਾਂਗਰਸ ਦੇ ਕੁਝ ਸਾਬਕਾ ਵਿਧਾਇਕ ਜੇਲ੍ਹ ਵਿੱਚ ਜਾ ਸਕਦੇ ਹਨ। CM ਮਾਨ ਦੀ ਇਸ ਕਾਰਵਾਈ ਕਰਕੇ ਕਾਂਗਰਸ ਵਿੱਚ ਹੜਕੰਪ ਮੱਚ ਗਿਆ ਹੈ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਸਾਬਕਾ ਮੰਤਰੀ ਵਿਜੀਲੈਂਸ ਦੇ ਰਡਾਰ 'ਤੇ ਹਨ ।