ਅਪਰਾਧ ਨੂੰ ਠੱਲ ਪਾਉਣ ਲਈ ਸਰਕਾਰ ਦਾ ਫੈਸਲਾ- ਹਰ ਗਲੀ, ਨੁੱਕੜ ਚੌਰਾਹੇ ‘ਤੇ ਲੱਗਣਗੇ CCTV ਕੈਮਰੇ

by jaskamal

ਨਿਊਜ਼ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਸਰਹੱਦੀ ਸੂਬੇ ਪੰਜਾਬ ‘ਚ ਅਪਰਾਧ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। ਇਸ ਸਕੀਮ ਤਹਿਤ ਸੂਬੇ ਦੀ ਹਰ ਗਲੀ ਹਰ ਨੁੱਕੜ ਤੇ ਹਰ ਚੌਰਾਹੇ 'ਤੇ ਆਧੁਨਿਕ ਸੀਸੀਟੀਵੀ ਕੈਮਰੇ ਲਾਏ ਜਾਣਗੇ। ਫੰਡਾਂ ਦੀ ਕੋਈ ਕਮੀ ਨਾ ਆਏ, ਇਸ ਦੇ ਲਈ ਸਰਕਾਰ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰੇਗੀ। ਦੇਸ਼ ਦਾ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਹਨ।

ਅੰਕੜੇ ਵੀ ਇਹੀ ਦੱਸ ਰਹੇ ਹਨ। 2021 'ਚ ਸੂਬੇ 'ਚ ਕੁੱਲ ਅਪਰਾਧ ਦੇ ਮਾਮਲਿਆਂ 'ਚ 13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸੂਬੇ 'ਚ ਔਰਤਾਂ ਵਿਰੁੱਧ ਅਪਰਾਧਾਂ ਦਾ ਵੱਧ ਰਿਹਾ ਗ੍ਰਾਫ ਵੀ ਚਿੰਤਾ ਦਾ ਵਿਸ਼ਾ ਹੈ।