ਜ਼ਿਮਨੀ ਚੋਣ ‘ਚ ਮਾਨ ਸਰਕਾਰ ਵਲੋਂ ਕੀਤੇ ਕੰਮ ਬੋਲਣਗੇ : ਹਰਪਾਲ ਚੀਮਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ 1 ਸਾਲ ਵਿੱਚ ਜੋ ਵੀ ਕੰਮ ਕੀਤੇ ਗਏ ਹਨ, ਉਹ ਜ਼ਿਮਨੀ ਚੋਣ ਦੌਰਾਨ ਬੋਲਣਗੇ ਤੇ ਜਨਤਾ ਸਰਕਾਰ ਦੀ 1 ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵੋਟ ਪਾਏਗੀ। ਹਰਪਾਲ ਚੀਮਾ ਨੇ ਕਿਹਾ ਜਲੰਧਰ ਵਿੱਚ ਜ਼ਿਮਨੀ ਚੋਣ ਵਿੱਚ ਮੁੱਖ ਮੁਕਾਬਲਾ ਆਪ ਪਾਰਟੀ ਤੇ ਕਾਂਗਰਸ ਸਰਕਾਰ 'ਚ ਹੈ ਪਰ ਕਾਂਗਰਸ ਵੀ ਮੁਕਾਬਲੇ ਵਿੱਚ ਪਿੱਛੇ ਨਜ਼ਰ ਆ ਰਹੀ ਹੈ ਕਿਉਕਿ ਉਸ ਦੇ ਆਗੂ ਵਲੋਂ ਕੀਤੇ ਭ੍ਰਿਸ਼ਟਾਚਾਰ ਦੇ ਕਾਰਨਾਮੇ ਜਨਤਾ ਦੇ ਸਾਹਮਣੇ ਹਨ । ਚੀਮਾ ਨੇ ਕਿਹਾ ਕਿ ਨਾ ਸਿਰਫ ਸ਼ਹਿਰੀ ਖੇਤਰਾਂ ਵਿੱਚ ਸਗੋਂ ਪਿੰਡਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਤੇ ਪੰਜਾਬੀਆਂ ਦੇ ਖ਼ਿਲਾਫ਼ ਹੈ ਕਿਉਕਿ ਭਾਜਪਾ ਨੇ ਪਹਿਲਾਂ ਹੀ ਕਿਸਾਨਾਂ ਲਈ 3 ਕਾਲੇ ਕਾਨੂੰਨ ਬਣੇ ਸਨ।