ਕੋਰੋਨਾ ਦੇ ਨਵੇਂ ਪ੍ਰਕਾਰ ਦੇ ਡਰ ਤੋਂ ਕਈ ਦੇਸ਼ਾਂ ਨੇ ਬ੍ਰਿਟੇਨ ਦੀਆਂ ਉਡਾਨਾਂ ’ਤੇ ਰੋਕ ਲਾਈ

by vikramsehajpal

ਬਰਲਿੰਨ (ਐਨ ਆਰ ਆਈ ਮੀਡਿਆ) : ਦੱਖਣੀ ਇੰਗਲੈਂਡ ’ਚ ਕੋਰੋਨਾ ਵਾਇਰਸ ਦਾ ਨਵਾਂ ਰੂਪ (ਸਟ੍ਰੇਨ) ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਯੂਰਪੀ ਸੰਘ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਲਾ ਦਿੱਤੀ ਹੈ, ਤਾਂਕਿ ਇਸਦਾ ਪ੍ਰਕੋਪ ਉਨ੍ਹਾਂ ਦੇ ਦੇਸ਼ਾਂ ’ਚ ਨਾ ਪਹੁੰਚੇ, ਜਦਕਿ ਕਈ ਹੋਰ ਦੇਸ਼ ਅਜਿਹੇ ਪ੍ਰਤੀਬੰਧ ਲਾਉਣ ਸਬੰਧੀ ਵਿਚਾਰ ਕਰ ਰਹੇ ਹਨ। ਫਰਾਂਸ, ਜਰਮਨੀ ਨੀਦਰਲੈਂਡ, ਬੈਲਜ਼ੀਅਮ , ਆਸਟ੍ਰੀਆ ਅਤੇ ਇਟਲੀ ਨੇ ਬ੍ਰਿਟੇਨ ਦੀ ਯਾਤਰਾ ’ਤੇ ਰੋਕ ਲਾਉਣ ਸਬੰਧੀ ਘੋਸ਼ਣਾ ਕਰ ਦਿੱਤੀ ਹੈ। ਫਰਾਂਸ ਨੇ ਐਤਵਾਰ ਅੱਧੀ ਰਾਤ ਤੋਂ ਬਾਅਦ 48 ਘੰਟਿਆਂ ਲਈ ਬ੍ਰਿਟੇਨ ਤੋਂ ਹਰ ਪ੍ਰਕਾਰ ਦੀ ਯਾਤਰਾ ’ਤੇ ਰੋਕ ਲਾ ਦਿੱਤੀ ਹੈ।

ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਬ੍ਰਿਟੇਨ ਜਾਣ ਵਾਲੇ ਯਾਤਰੀ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ। ਜਰਮਨੀ ਸਰਕਾਰ ਨੇ ਕਿਹਾ ਕਿ ਉਹ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਰੋਕ ਰਹੀ ਹੈ। ਨੀਦਰਲੈਂਡ ਨੇ ਘੱਟ ਤੋਂ ਘੱਟ ਇਸ ਸਾਲ ਦੇ ਅੰਤ ਤੱਕ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਬੈਲਜ਼ੀਅਮ ਨੇ ਐਤਵਾਰ ਅੱਧੀ ਰਾਤ ਤੋਂ ਲੈ ਕੇ ਅਗਲੇ 24 ਘੰਟਿਆਂ ਲਈ ਬ੍ਰਿਟੇਨ ਦੀਆਂ ਉਡਾਨਾਂ ’ਤੇ ਰੋਕ ਲਾਉਣ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਬ੍ਰਿਟੇਨ ਦੀਆਂ ਰੇਲ ਸੇਵਾਵਾਂ ਦੀ ਆਵਾਜਾਈ ’ਤੇ ਵੀ ਰੋਕ ਲਾ ਦਿੱਤੀ ਹੈ।

ਉੱਧਰ ਆਸਟ੍ਰੀਆ ਅਤੇ ਇਟਲੀ ਨੇ ਕਿਹਾ ਹੈ ਕਿ ਉਹ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਲਾਉਣਗੇ। ਹਾਲਾਂਕਿ ਉਨ੍ਹਾਂ ਨੇ ਪ੍ਰਤੀਬੰਧ ਦੇ ਸਮੇਂ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡੀ ਮਾਇਓ ਨੇ ਟਵਿੱਟਰ ’ਤੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਇਟਲੀ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਐਤਵਾਰ ਨੂੰ ਬ੍ਰਿਟੇਨ ਤੋਂ ਕਰੀਬ ਦੋ ਦਰਜਨ ਉਡਾਨਾਂ ਇਟਲੀ ਲਈ ਰਵਾਨਾ ਹੋਣੀਆ ਹਨ। ਉੱਥੇ ਹੀ, ਚੈੱਕ ਗਣਰਾਜ ਨੇ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ਲਈ ਇਕਾਂਤਵਾਸ ਦੇ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ। ਬੈਲਜ਼ੀਅਮ ਦੇ ਪ੍ਰਧਾਨ ਮੰਤਰੀ ਅਲੈਕਜ਼ੈਂਡਰ ਡੀ ਕਰੂ ਨੇ ਐਤਵਾਰ ਨੂੰ ਕਿਹਾ ਕਿ ਉਹ "ਬਤੌਰ ਸਾਵਧਾਨੀ"

ਅੱਧੀ ਰਾਤ ਤੋਂ ਅਗਲੇ 24 ਘੰਟਿਆਂ ਲਈ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਲਾ ਰਹੇ ਹਨ। ਯੂਰਪੀ ਸੰਘ ਦੇ ਮੈਂਬਰ ਤਿੰਨ ਦੇਸ਼ਾਂ ਦੀਆਂ ਸਰਕਾਰਾਂ ਨੇ ਕਿਹਾ ਕਿ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੁਆਰਾ ਲੰਡਨ ਅਤੇ ਉਸਦੇ ਆਸਪਾਸ ਦੇ ਇਲਾਕਿਆਂ ਲਈ ਸ਼ਨੀਵਾਰ ਨੂੰ ਉਠਾਏ ਗਏ ਸਖ਼ਤ ਕਦਮ ਦੇ ਮਦੇਨਜ਼ਰ ਇਹ ਫ਼ੈਸਲਾ ਕਰ ਰਹੀ ਹੈ। ਇਸ ਤੋਂ ਪਹਿਲਾਂ ਜਾਨਸਨ ਨੇ ਸ਼੍ਰੇਣੀ-4 ਦੇ ਸਖ਼ਤ ਕਦਮ ਨੂੰ ਤੱਤਕਾਲ ਪ੍ਰਭਾਵ ਨਾਲ ਲਾਗੂ ਕਰਦਿਆਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਰੋਨਾ ਵਾਇਰਸ ਦਾ ਇਕ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ, ਜੋ ਕਿ ਪਹਿਲੇ ਵਾਇਰਸ ਦੇ ਮੁਕਾਬਲੇ 70 ਪ੍ਰਤੀਸ਼ਤ ਵੱਧ ਤੇਜ਼ੀ ਨਾਲ ਫੈਲਦਾ ਹੈ ਅਤੇ ਲੰਡਨ ਅਤੇ ਦੱਖਣ ਇੰਗਲੈਂਡ ’ਚ ਤੇਜ਼ੀ ਨਾਲ ਸੰਕ੍ਰਮਣ ਫੈਲਾ ਸਕਦਾ ਹੈ।

ਹਾਲਾਂਕਿ, ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜੋ ਸਾਬਤ ਕਰੇ ਕਿ ਵਾਇਰਸ ਦਾ ਨਵਾਂ ਰੂਪ ਜ਼ਿਆਦਾ ਘਾਤਕ ਹੈ ਅਤੇ ਇਸ ’ਤੇ ਟੀਕਾ ਘੱਟ ਅਸਰ ਕਰੇਗਾ। ਇਸ ਵਿਚਾਲੇ, ਯੂਰਪੀ ਸੰਘ ਨੇ ਇੱਕ ਸੂਤਰ ਨੇ ਐਤਵਾਰ ਨੂੰ ਦੱਸਿਆ ਕਿ ਤੇਜ਼ੀ ਨਾਲ ਬਦਲਦੇ ਹਲਾਤਾਂ ਦੇ ਮੱਦੇਨਜ਼ਰ ਯੂਰਪੀ ਸੰਘ ਦੇ ਮੈਬਰ ਦੇਸ਼ਾਂ ਦੇ ਨਾਲ ਸਪੰਰਕ ਬਣਾਇਆ ਹੋਇਆ ਹੈ। ਉੱਥੇ ਹੀ, ਵਿਸ਼ਵ ਸਿਹਤ ਸੰਗਠਨ ਨੇ ਸ਼ਨਿਵਾਰ ਨੂੰ ਦੇਰ ਸ਼ਾਮ ਟਵੀਟ ਕਰ ਕਿਹਾ, " ਸੰਗਠਨ ਕੋਵਿਡ-19 ਵਾਇਰਸ ਦੇ ਨਵੇਂ ਪ੍ਰਕਾਰ ਦੇ ਸਬੰਧ ’ਚ ਬ੍ਰਿਟੇਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹੈ।"