ਦੁਨੀਆ ਦੇ ਕਈ ਦੇਸ਼ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਦੀ ਲਪੇਟ ’ਚ, ਜਾਣੋ ਅਪਡੇਟ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਇਸ ਸਮੇਂ ਦੁਨੀਆ ਦੇ ਕਈ ਦੇਸ਼ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਹੈ। ਇਸ ਦੌਰਾਨ ਚੀਨ, ਜਾਪਾਨ ਤੇ ਨੇਪਾਲ ਦਾ ਨਾਂ ਸਭ ਤੋਂ ਉੱਪਰ ਹੈ। ਉੱਥੇ ਹੋ ਰਹੀ ਲਗਾਤਾਰ ਬਾਰਿਸ਼ ਦੇ ਚੱਲਦੇ ਹਾਲਾਤ ਬੇਕਾਬੂ ਹੋ ਰਹੇ ਹਨ। ਕਾਫੀ ਗਿਣਤੀ ’ਚ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾਂ ਹੀ ਨਹੀਂ ਲੋਕਾਂ ਦੇ ਘਰ ਵੀ ਪਾਣੀ ਡੁੱਬ ਗਏ ਹਨ। ਆਓ ਜਾਣਦੇ ਹਾਂ ਤਿੰਨਾਂ ਦੇਸ਼ਾਂ ਦੇ ਤਾਜ਼ਾ ਹਾਲਾਤ…

ਚੀਨ ’ਚ ਇਕ ਜੁਲਾਈ ਤੋਂ ਹੋ ਰਹੀ ਮੂਸਲਾਧਾਰ ਬਾਰਿਸ਼, 137,000 ਲੋਕ ਪ੍ਰਭਾਵਿਤ

ਚੀਨ ’ਚ ਇਸ ਸਮੇਂ ਭਾਰੀ ਬਾਰਿਸ਼ ਦੇ ਚੱਲਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੁਲਾਈ ਤੋਂ ਇੱਥੇ ਖ਼ਤਰਨਾਕ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਦੇ ਚੱਲਦੇ ਘੱਟ ਤੋਂ ਘੱਟ 137,000 ਲੋਕ ਪ੍ਰਭਾਵਿਤ ਹੋਏ ਹਨ। ਦੱਸਣਯੋਗ ਹੈ ਕਿ ਇਕ ਜੁਲਾਈ ਤੋਂ ਅਨਹੁਈ ’ਚ ਮੂਸਲਾਧਾਰ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਘਰਾਂ ਨੂੰ ਨੁਕਸਾਨ ਪਹੁੰਚਾ ਹੋਇਆ ਸੀ, ਨਾਲ ਹੀ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।

ਜਾਪਾਨ ’ਚ ਵੀ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਤਬਾਹੀ

ਉੱਥੇ ਹੀ ਜਾਪਾਨ ’ਚ ਵੀ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਨੇ ਤਬਾਹੀ ਮਚਾਈ ਹੋਈ ਹੈ। ਰਿਪੋਰਟ ਮੁਤਾਬਕ ਇੱਥੇ ਭਾਰੀ ਬਾਰਿਸ਼ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਲੋਕਾਂ ਨੂੰ ਮੌਤ ਹੋਈ ਹੈ ਤੇ ਕਰੀਬ 100 ਤੋਂ ਵਧ ਲੋਕ ਲਾਪਤਾ ਹਨ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੱਧ ਜਾਪਾਨੀ ਸ਼ਹਿਰ ਅਟਾਮੀ ’ਚ ਆਈ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦਾ ਵੀ ਖ਼ਤਰਾ ਕਾਫੀ ਵਧ ਗਿਆ ਹੈ। ਅਟਾਮੀ ਤੋਂ ਕਰੀਬ 90 ਕਿਮੀ ਦੂਰ ਦੱਖਣੀ-ਪੱਛਮੀ ਟੋਕੀਓ ’ਚ ਪ੍ਰਸ਼ਾਸਨ ਨੇ ਇਕ ਵਿਅਕਤੀ ਦੀ ਮੌਤ ਤੇ 113 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਉੱਥੇ ਹੀ ਬੁਲਾਰੇ ਹਿਰੋਕੀ ਓਨੂਮਾ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਇੱਥੇ ਸ਼ਨੀਵਾਰ ਨੂੰ ਭਾਰੀ ਬਾਰਿਸ਼ ਤੇ ਹੜ੍ਹ ਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਜਿਹੇ ਹਾਲਾਤ ਬਣੇ ਹੋਏ ਹਨ।

ਨੇਪਾਲ ’ਚ ਭਾਰੀ ਬਾਰਿਸ਼ ਦਾ ਕਹਿਰ

ਉੱਥੇ ਹੀ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ’ਚ ਵੀ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਵੀ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋ ਚੱਕੀ ਹੈ। ਇੱਥੇ ਹਾਲਾਤ ਬੇਕਾਬੂ ਹੋ ਰਹੇ ਹਨ। ਰੌਤਹਾਟ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਆ ਚੁੱਕੇ ਹਨ। ਲਗਾਤਾਰ ਬਾਰਿਸ਼ ਦੇ ਚੱਲਦੇ ਨਦੀਆਂ ’ਚ ਹੜ੍ਹ ਆ ਗਏ ਹਨ। ਮੱਧ ਤੇ ਦੱਖਣੀ ਹਿੱਸਿਆਂ ’ਚ ਕਈ ਪਿੰਡ ਤਲਾਹ ਹੋ ਗਏ ਹਨ।