ਤਾਲਿਬਾਨੀਆਂ ਅਤੇ ਅਫ਼ਗਾਨਿਸਤਾਨ ਸੁਰੱਖਿਆ ਬਲਾਂ ਮੁਕਾਬਲਾ ਪੱਤਰਕਾਰ ਸਮੇਤ ਕਈਆਂ ਦੀ ਮੌਤ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨੂਰਿਸਤਾਨ 'ਚ ਦੋਆਬ ਜ਼ਿਲ੍ਹੇ 'ਤੇ ਕਬਜ਼ੇ ਲਈ 20 ਦਿਨਾਂ ਤੋਂ ਸੰਘਰਸ਼ ਜਾਰੀ ਸੀ। ਅੱਤਵਾਦੀਆਂ ਨੇ ਜ਼ਿਲ੍ਹੇ ਦੇ ਸਾਰੇ ਸਾਰੇ ਪਹੁੰਚ ਮਾਰਗਾਂ ਨੂੰ ਬੰਦ ਕਰ ਦਿੱਤਾ। ਖ਼ੁਰਾਕ ਸਪਲਾਈ ਅਤੇ ਗੋਲ਼ਾ-ਬਾਰੂਦ ਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਤੋਂ ਆਪਣਾ ਕਬਜ਼ਾ ਛੱਡ ਦਿੱਤਾ। ਹੁਣ ਤਾਲਿਬਾਨ ਨੇ ਨੂਨਗ੍ਰਾਮ ਨੂੰ ਵੀ ਘੇਰ ਲਿਆ ਹੈ। ਪਿਛਲੇ ਤਿੰਨ ਦਿਨਾਂ 'ਚ ਤਾਲਿਬਾਨ ਦੇ ਹੱਥਾਂ 'ਚ ਤਿੰਨ ਜ਼ਿਲ੍ਹੇ ਆ ਗਏ ਹਨ।

ਅਫ਼ਗਾਨਿਸਤਾਨ 'ਚ ਸੁਰੱਖਿਆ ਬਲਾਂ ਅਤੇ ਤਾਲਿਬਾਨੀ ਅੱਤਵਾਦੀਆਂ ਵਿਚਾਲੇ ਆਹਮੋ-ਸਾਹਮਣੇ ਸੰਘਰਸ਼ ਹੋ ਰਿਹਾ ਹੈ। ਨੂਰਿਸਤਾਨ ਸੂਬੇ 'ਚ ਤਾਲਿਬਾਨ ਨੇ ਇਕ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ ਹੈ। ਕਾਬੁਲ 'ਚ ਇਕ ਬੰਬ ਧਮਾਕੇ 'ਚ ਮਹਿਲਾ ਪੱਤਰਕਾਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਬਘਲਾਨ 'ਚ ਦੋ ਪੁਲਿਸ ਅਧਿਕਾਰੀਆਂ ਸਮੇਤ ਸੁਰੱਖਿਆ ਬਲ ਦੇ ਅੱਠ ਮੈਂਬਰ ਮਾਰੇ ਗਏ।

ਰਾਜਧਾਨੀ ਕਾਬੁਲ 'ਚ ਇਕ ਬੰਬ ਧਮਾਕੇ 'ਚ ਮਹਿਲਾ ਪੱਤਰਕਾਰ ਮੀਨਾ ਖੈਰੀ ਅਤੇ ਉਨ੍ਹਾਂ ਦੀ ਮਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। 23 ਸਾਲਾ ਮੀਨਾ ਦੀ ਭੈਣ ਇਸ ਘਟਨਾ 'ਚ ਜ਼ਖ਼ਮੀ ਹੋਈ ਹੈ।ਬਘਲਾਨ ਸੂਬੇ ਦੇ ਜੁਗਲਾ ਜ਼ਿਲ੍ਹੇ 'ਚ ਦੋ ਪੁਲਿਸ ਅਧਿਕਾਰੀਆਂ ਅਤੇ ਸੁਰੱਖਿਆ ਬਲ ਦੇ ਛੇ ਮੈਂਬਰਾਂ ਨੂੰ ਤਾਲਿਬਾਨ ਨੇ ਘਾਤ ਲਾ ਕੇ ਮਾਰ ਦਿੱਤਾ। ਇਹ ਹਮਲਾ ਰਾਤ ਨੂੰ ਕੀਤਾ ਗਿਆ। ਸੁਰੱਖਿਆ ਬਲਾਂ ਦਾ ਹੇਰਾਤ ਸੂਬੇ ਦੇ ਕਈ ਇਲਾਕਿਆਂ 'ਚ ਵੀ ਸੰਘਰਸ਼ ਚੱਲ ਰਿਹਾ ਹੈ। ਇਨ੍ਹਾਂ ਘਟਨਾਵਾਂ 'ਚ ਸੁਰੱਖਿਆ ਬਲਾਂ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਇੱਥੇ ਸੁਰੱਖਿਆ ਬਲਾਂ ਦੀਆਂ ਚੌਕੀਆਂ 'ਤੇ ਵੀ ਹਮਲੇ ਕੀਤੇ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ 'ਚ ਨਾਨਗਰਹਰ, ਗਜ਼ਨੀ, ਜਾਬੁਲ, ਹੇਲਮੰਦ ਅਤੇ ਕੁੰਦੁਜ ਸੂਬਿਆਂ 'ਚ 183 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਜਦੋਂਕਿ 58 ਜ਼ਖ਼ਮੀ ਹੋਏ ਹਨ।

More News

NRI Post
..
NRI Post
..
NRI Post
..