ਸ਼ਿਖਰ ਧਵਨ ਸਮੇਤ ਕਈ ਖਿਡਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

by jaskamal

ਨਿਊਜ਼ ਡੈਸਕ (ਜਸਕਮਲ) : ਸੀਨੀਅਰ ਭਾਰਤੀ ਕ੍ਰਿਕਟ ਟੀਮ ਦੇ ਕੁਝ ਖਿਡਾਰੀ, ਜਿਨ੍ਹਾਂ 'ਚ ਬੱਲੇਬਾਜ਼ ਸ਼੍ਰੇਅਸ ਅਈਅਰ, ਸ਼ਿਖਰ ਧਵਨ ਤੇ ਰੁਤੂਰਾਜ ਗਾਇਕਵਾੜ ਸ਼ਾਮਲ ਹਨ। ਵੈਸਟਇੰਡੀਜ਼ ਸੀਰੀਜ਼ ਤੋਂ ਪਹਿਲਾਂ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਟੀਮ ਸੋਮਵਾਰ ਨੂੰ ਅਹਿਮਦਾਬਾਦ ਪਹੁੰਚੀ ਸੀ ਤੇ ਪਹੁੰਚਣ 'ਤੇ ਉਨ੍ਹਾਂ ਦੀ ਕੋਰੋਨਾ ਦੀ ਜਾਂਚ ਕੀਤੀ ਗਈ, ਜਿਸ ਦੀ ਰਿਪੋਰਟ ਦੋ ਦਿਨ ਬਾਅਦ, ਅੱਜ ਬੁੱਧਵਾਰ ਨੂੰ ਪਾਜ਼ੇਟਿਵ ਆਈ ਹੈ। 

ਬੀਸੀਸੀਆਈ ਦੀ ਮੈਡੀਕਲ ਟੀਮ ਇਸ ਸਮੇਂ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ ਤੇ ਬੋਰਡ ਜਲਦੀ ਹੀ ਬਦਲਾਵ ਦਾ ਐਲਾਨ ਕਰੇਗਾ। ਭਾਰਤ ਨੂੰ 6 ਫਰਵਰੀ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਤਿੰਨ ਵਨਡੇ ਮੈਚਾਂ 'ਚੋਂ ਪਹਿਲਾ ਮੈਚ ਖੇਡਣਾ ਹੈ। ਤਿੰਨ ਟੀ-20 ਮੈਚ 16 ਤੋਂ 20 ਫਰਵਰੀ ਦਰਮਿਆਨ ਕੋਲਕਾਤਾ 'ਚ ਹੋਣੇ ਹਨ।

More News

NRI Post
..
NRI Post
..
NRI Post
..