ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ ‘ਚ ਕਈ ਪਿੰਡ ਹੋਏ ਤਬਾਹ

by jaskamal

ਨਿਊਜ਼ ਡੈਸਕ : ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲਿਆਂ ਕਾਰਨ ਉਥੇ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਬੀਤੀ ਸਾਰੀ ਰਾਤ ਰੂਸ ਵੱਲੋਂ ਕੀਤੇ ਗਏ ਕਈ ਹਮਲਿਆਂ ਕਾਰਨ ਕੀਵੀ ਓਬਲਾਸਟ 'ਚ ਕਈ ਥਾਈਂ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ। ਵਾਸਿਲਕੀਵ 'ਚ ਤੇਲ ਦੇ ਡਿਪੂ ਨੂੰ ਅੱਗ ਲੱਗ ਗਈ, ਜਿਥੇ ਹਾਲਾਤ ਕਾਫੀ ਭਿਆਨਕ ਬਣੇ ਹੋਏ ਹਨ। ਕੀਵ ਤੋਂ 36 ਕਿਲੋਮੀਟਰ ਦੂਰ ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਕ੍ਰਿਆਚੀ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਹੋਰ ਕਈ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ। ਯੂਕਰੇਨ 'ਚ ਸਾਰੀ ਰਾਤ ਹਵਾਈ ਹਮਲੇ ਦੇ ਸਾਇਰਨ ਸੁਣੇ ਗਏ ਹਨ।

ਵੱਖ-ਵੱਖ ਦੇਸ਼ਾਂ ਦੇ ਲੋਕ ਇਥੇ ਬੁਰੀ ਤਰ੍ਹਾਂ ਫਸ ਚੁੱਕੇ ਹਨ। ਲੋਕਾਂ ਨੂੰ ਇਥੋਂ ਕੱਢਣ ਲਈ ਵੱਖ-ਵੱਖ ਉਪਾਰਲੇ ਕੀਤੇ ਜਾ ਰਹੇ ਹਨ। ਇਸ ਵਿਚਕਾਰ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁ ਦਾ ਕਹਿਣਾ ਹੈ ਕਿ ਮਾਰੀਓਪੋਲ ਤੋਂ ਜ਼ੋਪੋਰਿਝਜ਼ੀਆ ਸਮੇਤ ਕਈ ਸਰਹੱਦਾਂ ਖੋਲ੍ਹ ਰੱਖੀਆਂ ਹਨ ਤਾਂ ਕਿ ਲੋਕਾਂ ਨੂੰ ਕੱਢਣ ਵਿੱਚ ਉਹ ਕਾਮਯਾਬ ਹੋ ਸਕਣ।