ਮੁੰਡੇ ਨੂੰ ਕੈਨੇਡਾ ਪੱਕਾ ਕਰਵਾਉਣ ਦਾ ਝਾਂਸਾ ਦੇ ਕੀਤਾ ਵਿਆਹ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਨੇ ਪਿੰਡ ਤਲਵੰਡੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਮਰਜੀਤ ਸਿੰਘ ਦੇ ਪੁੱਤ ਨੂੰ ਵਿਆਹ ਕਰਵਾ ਕੇ ਕੈਨੇਡਾ ਪੱਕਾ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀ ਨੂੰਹ ਵਲੋਂ 30 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਪੁਲਿਸ ਨੂੰ ਸ਼ਿਕਾਇਤ 'ਚ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ, ਮੇਰਾ ਪੁੱਤ ਵਿਦੇਸ਼ ਜਾਣ ਦਾ ਚਾਹਵਾਨ ਸੀ।

ਜਿਸ ਕਾਰਨ ਮੈ ਫਰੀਦਕੋਟ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਦਲਜੀਤ ਸਿੰਘ ਦੀ ਧੀ ਬੇਅੰਤ ਕੌਰ ਨੇ ਆਈਲੈਟਸ ਕੀਤੀ ਹੋਈ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਕੈਨੇਡਾ ਭੇਜਣਾ ਚਾਹੁੰਦੇ ਹਨ ਪਰ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈ। ਜਿਸ ਤੇ ਦੋਵੇ ਧਿਰਾਂ ਵਿਚਾਲੇ ਗੱਲਬਾਤ ਤੈਅ ਹੋ ਗਈ ਤੇ ਅਸੀਂ ਕੁੜੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਕਰਨ ਲਈ ਕਿਹਾ ।

ਜਿਸ 'ਤੇ ਮੇਰੇ ਪੁੱਤ ਜਸਬੀਰ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਕਰ ਦਿੱਤਾ । ਅਸੀਂ ਦਲਜੀਤ ਸਿੰਘ ਦੇ ਖਾਤੇ 'ਚ ਉਸ ਦੀ ਧੀ ਦੀ ਫਾਈਲ ਲਗਾਉਣ ਲਈ ਵਿਆਹ ਤੋਂ ਪਹਿਲਾਂ 3 ਲੱਖ 80 ਹਜ਼ਾਰ ਰੁਪਏ ਜਮ੍ਹਾ ਕਰਵਾਏ ਤੇ ਇਸ ਤੋਂ ਬਾਅਦ ਹੋਲੀ -ਹੋਲੀ ਕਰਕੇ ਹੋਰ ਪੈਸੇ ਦਿੰਦੇ ਰਹੇ ,ਜਦੋ ਬੇਅੰਤ ਕੌਰ ਦਾ ਵੀਜ਼ਾ ਆ ਗਿਆ ਤਾਂ ਉਸ ਦਾ ਅਸੀਂ ਵਿਆਹ ਕਰ ਦਿੱਤਾ ।ਜਿਸ 'ਤੇ ਸਾਡਾ 15 ਲੱਖ ਰੁਪਏ ਖਰਚਾ ਆ ਗਿਆ ।ਅਸੀਂ ਟਿਕਟ ਲੈ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ।ਉਸ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਕੈਨੇਡਾ PR ਅਪਲਾਈ ਕਰੇਗੀ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਕੈਨੇਡਾ ਜਾਣ ਤੋਂ ਬਾਅਦ ਹੀ ਆਪਣੀ ਨੂੰਹ ਨੂੰ 18 ਹਜ਼ਾਰ 400 ਕੈਨੇਡੀਅਨ ਡਾਲਰ ਉਸ ਦੇ ਖਾਤੇ 'ਚ ਜਮ੍ਹਾ ਕਰਵਾਏ । ਬੇਅੰਤ ਕੌਰ ਨੇ ਮੇਰੇ ਪੁੱਤ ਜਸਵੀਰ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਲਗਾ ਦਿੱਤੀ । ਉਸ ਦੀ ਇੰਟਰਵਿਊ ਹੋਣ ਤੇ ਉਹ ਇੰਡੀਆ ਵਾਪਸ ਆ ਗਈ ਤੇ ਮੇਰੇ ਪੁੱਤ ਜਸਵੀਰ ਸਿੰਘ ਨੂੰ 2022 'ਚ ਆਪਣੇ ਨਾਲ ਉਹ ਕੈਨੇਡਾ ਲੈ ਗਈ।

ਪੀੜਤਾ ਨੇ ਦੱਸਿਆ ਕਿ ਮੇਰਾ ਪੁੱਤ ਆਪਣੀ ਪਤਨੀ ਨਾਲ ਮੇਰੇ ਭਤੀਜੇ ਗੁਰਦੀਪ ਸਿੰਘ ਨਾਲ ਰਹਿਣ ਲੱਗੇ ਪਰ ਕੁਝ ਸਮੇ ਬਾਅਦ ਮੇਰੀ ਨੂੰਹ ਬੇਅੰਤ ਕੌਰ ਵੱਖ ਰਹਿਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੇ PR ਦੀ ਫਾਈਲ ਤਾਂ ਲਗਾ ਦਿੱਤੀ ਪਰ ਬਲੈਕਮੇਲ ਕਰਨ ਲੱਗੀ ਤੇ 40 ਹਜ਼ਾਰ ਡਾਲਰ ਕੈਨੇਡੀਅਨ ਦੀ ਮੰਗ ਕਰਨ ਲੱਗੀ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।