ਨਕਾਬਪੋਸ਼ ਮੁੰਡਿਆਂ ਨੇ ਨਾਬਾਲਿਗ ਲੜਕੀ ਨੂੰ ਕੀਤਾ ਅਗ਼ਵਾ, ਪੁਲਿਸ ਤੇ ਉੱਠੇ ਸਵਾਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਵਿਚ ਅਜਿਹੀ ਵਾਰਦਾਤ ਵਾਪਰੀ ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕ ਕੰਢੇ ਬੈਠੀ ਇਕ ਨਾਬਾਲਿਗ ਕੁੜੀ ਨੂੰ ਹਰਿਆਣਾ ਨੰਬਰ ਦੀ ਕਾਰ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਲੜਕੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕੇ ਕੰਢੇ ਬੈਠੀ ਇਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰਨ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਨਾਬਾਲਿਗ ਕੁੜੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਇਸ ਮਾਮਲੇ ਸਬੰਧੀ ਜਾਂਚ ਵਿਚ ਲੱਗ ਗਈ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ।