ਭਾਰਤ ਦੀ ਕੂਟਨੀਤਿਕ ਜਿੱਤ -ਪੁਲਵਾਮਾ ਹਮਲੇ ਦਾ ਦੋਸ਼ੀ ਮਸੂਦ ਅਜ਼ਹਰ ਗਲੋਬਲ ਅੱਤਵਾਦੀ ਘੋਸ਼ਿਤ

by mediateam

ਜੇਨੇਵਾ  , 01 ਮਈ ( NRI MEDIA 

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਬਹੁਤ ਵਾਰ ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ  ਪਰ ਆਖਰਕਾਰ ਹੁਣ ਚੀਨ ਦੇ ਤੇਵਰ ਨਰਮ ਪਏ ਅਤੇ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ ਪਿਛਲੇ ਦਿਨੀਂ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੀਨ ਦਾ ਦੌਰਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਖੁਸ਼ੀ ਦੀ ਵੱਡੀ ਗੱਲ ਭਾਰਤ ਲਈ ਆਈ ਹੈ , ਚੋਣਾਂ ਦੌਰਾਨ ਇਸ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਜਿੱਤ ਕਿਹਾ ਜਾ ਸਕਦਾ ਹੈ ਪਿਛਲੀਆਂ ਕਾਂਗਰਸ ਸਰਕਾਰਾਂ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤ ਹਰ ਵਾਰ ਨਾਕਾਮ ਰਿਹਾ ਸੀ ।

ਕੰਧਾਰ ਹਾਈਜੈਕ ਤੋਂ ਬਾਅਦ ਪਹਿਲੀ ਵਾਰ ਭਾਰਤ ਨੂੰ ਮਸੂਦ ਅਜ਼ਹਰ ਦੇ ਮੁੱਦੇ ਤੇ ਕੂਟਨੀਤਿਕ ਜਿੱਤ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ , ਭਾਰਤ ਦਾ ਵਿਰੋਧੀ ਧਿਰ ਲੰਬੇ ਸਮੇਂ ਤੋਂ ਨਰਿੰਦਰ ਮੋਦੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਦਾ ਰਿਹਾ ਸੀ ਪਰ ਆਖਰਕਾਰ ਮੋਦੀ ਸਰਕਾਰ ਨੇ ਇਸ ਵੱਡੀ ਕੂਟਨੀਤਕ ਜਿੱਤ ਨਾਲ ਵਿਰੋਧੀ ਧਿਰ ਦਾ ਮੂੰਹ ਵੀ ਬੰਦ ਕਰ ਦਿੱਤਾ ਹੈ ।

ਮਸੂਦ ਅਜ਼ਹਰ ਲੰਬੇ ਸਮੇਂ ਤੋਂ ਭਾਰਤ ਵਿੱਚ ਮੋਸਟ ਕੋਟੜਾ ਅੱਤਵਾਦੀ ਹੈ ਅਤੇ ਉਸ ਨੂੰ ਭਾਰਤ ਵਿੱਚ ਪਾਰਲੀਮੈਂਟ ਹਮਲੇ ਅਤੇ ਪੁਲਵਾਮਾ ਹਮਲੇ ਲਈ ਦੋਸ਼ੀ ਮੰਨਿਆ ਜਾਂਦਾ ਹੈ , ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਸਰਗਨਾ ਹੈ ਅਤੇ ਭਾਰਤੀ ਉਪਮਹਾਂਦੀਪ ਵਿੱਚ ਲੰਬੇ ਤੋਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ ਹੈ ।


More News

NRI Post
..
NRI Post
..
NRI Post
..