26 ਫਰਵਰੀ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ ਮਾਰੇ ਗਏ ਹਨ | 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟੇ ਗਏ |

ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਲਈ ਸੱਭ ਤੋਂ ਵੱਡਾ ਝਟਕਾ ਸਾਬਤ ਹੋਇਆ ਹੈ | ਹਮਲੇ 'ਚ ਮਸੂਦ ਅਜ਼ਹਰ ਦੇ ਦੋ ਭਰਾ, ਇੱਕ ਸਾਲਾ ਅਤੇ ਦੋ ਖ਼ਾਸ ਕਮਾਂਡਰ ਮਾਰੇ ਗਏ |

ਖ਼ਤਮ ਹੋ ਗਿਆ ਮਸੂਦ ਅਜ਼ਹਰ ਦਾ ਅੱਤਵਾਦੀ ਪਰਿਵਾਰ :-
- ਮੌਲਾਨਾ ਯੂਸੁਫ਼ ਅਜ਼ਹਰ (ਸਾਲਾ)
- ਇਬ੍ਰਾਹਿਮ ਅਜ਼ਹਰ (ਵੱਡਾ ਭਰਾ)
- ਮੌਲਾਨਾ ਤਲਹਾ ਸੇਫ਼ (ਭਰਾ)
- ਮੌਲਾਨਾ ਅੱਮਾਰ (ਅਫ਼ਗ਼ਾਨਿਸਤਾਨ ਅਤੇ ਕਸ਼ਮੀਰ ਦਾ ਇੰਚਾਰਜ)
- ਮੌਲਾਨਾ ਅਜ਼ਹਰ ਖ਼ਾਨ (ਕਸ਼ਮੀਰ ਇੰਚਾਰਜ)



