ਨਿਊਯਾਰਕ , 02 ਮਈ ( NRI MEDIA )
ਅੱਤਵਾਦੀ ਮਸੂਦ ਅਜ਼ਹਰ ਤੇ ਪਾਬੰਦੀ ਤੋਂ ਬਾਅਦ ਦੁਨੀਆ ਭਰ ਵਿੱਚ ਨੇਤਾਵਾਂ ਦੇ ਬਿਆਨ ਸਾਹਮਣੇ ਆ ਰਹੇ ਹਨ ,ਭਾਰਤ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹਿੰਮ ਦੇ ਸਰਗਨਾ ਮਸੂਦ ਅਜ਼ਹਰ ਤੇ ਪਾਬੰਦੀ ਲਈ ਸੰਯੁਕਤ ਰਾਸ਼ਟਰ ਨੂੰ ਵਧਾਈ ਦਿੱਤੀ ਹੈ ਅਤੇ ਇਕ ਚੰਗਾ ਕਦਮ ਦੱਸਿਆ ਹੈ , ਫਰਾਂਸ ਨੇ ਸਭ ਤੋਂ ਪਹਿਲਾ ਇਸ ਕਦਮ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ , ਇਸਦੇ ਨਾਲ ਹੀ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੇ ਵੀ ਇਸ ਮਾਮਲੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਵੀ ਆਪਣੇ ਮੁਲਕ ਵਿੱਚ ਪਲ ਰਹੇ ਅੱਤਵਾਦੀਆਂ ਉੱਤੇ ਵੱਡੀ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |

ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦੇ ਸਾਂਝੇ ਦਬਾਅ ਕਾਰਣ ਇਹ ਕਾਰਵਾਈ ਹੋ ਸਕੀ ਹੈ , ਅਮਰੀਕੀ ਰੱਖਿਆ ਮੰਤਰੀ ਮਾਈਕ ਪੋਂਪੀਓ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ ,ਉਨ੍ਹਾਂ ਨੇ ਯੂਐਨ ਸਥਿਤ ਅਮਰੀਕੀ ਮਿਸ਼ਨ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਹੈ , ਉਣਾ ਨੇ ਇਸਨੂੰ ਅੱਤਵਾਦ ਦੇ ਖਿਲਾਫ ਅਮਰੀਕੀ ਕੂਟਨੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਜਿੱਤ ਕਿਹਾ ਹੈ ਨਾਲ ਹੀ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਲਈ ਵੀ ਵੱਡਾ ਕਦਮ ਦੱਸਿਆ ਹੈ |
ਵ੍ਹਾਈਟ ਹਾਊਸ ਨੇ ਵੀ ਮਸੂਦ ਨੂੰ ਵਿਸ਼ਵ ਅਤਿਵਾਦੀ ਘੋਸ਼ਿਤ ਹੋਣ 'ਤੇ ਬਿਆਨ ਜਾਰੀ ਕੀਤਾ ਹੈ , ਇਸ ਵਿਚ ਕਿਹਾ ਗਿਆ ਹੈ ਕਿ ਮਾਸੂਦ ਦਾ ਕੇਸ ਦਰਸਾਉਂਦਾ ਹੈ ਕਿ ਵਿਸ਼ਵ ਭਾਈਚਾਰਾ ਪਾਕਿਸਤਾਨ ਤੋਂ ਅੱਤਵਾਦ ਖਤਮ ਕਰਨ ਲਈ ਕਿੰਨਾ ਚਿੰਤਤ ਹੈ , ਇਸ ਦੌਰਾਨ ਭਾਰਤੀ ਅਫਸਰਾਂ ਨੇ ਕਿਹਾ ਕਿ ਪਾਕਿਸਤਾਨ ਇਸ ਪੂਰੇ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਉਹ ਇਸ ਵੱਡੇ ਕੂਟਨੀਤਕ ਝਟਕੇ ਤੋਂ ਉਭਾਰ ਸਕੇ , ਯੂ ਐਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਮਸੂਦ ਉੱਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ |
ਬ੍ਰਿਟਿਸ਼ ਸਰਕਾਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਜੈਸ਼-ਏ-ਮੁਹੰਮਦ ਦੀ ਸਰਗਨਾ ਮਸੂਦ ਅਜ਼ਹਰ ਨੂੰ ਸੂਚੀਬੱਧ ਕਰਨ ਲਈ ਲੰਬੇ ਸਮੇਂ ਤੋਂ ਲੋੜੀਂਦੀ ਅਗਵਾਈ ਕੀਤੀ ਹੈ, ਬ੍ਰਿਟੇਨ ਦੇ ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ (ਐਫਸੀਓ) ਨੇ ਕਿਹਾ ਹੈ ਕਿ ਸੁਰੱਖਿਆ ਕੌਂਸਲ ਦੀ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨਣਾ ਦੱਖਣੀ ਏਸ਼ੀਆ ਖੇਤਰ ਲਈ ਇੱਕ ਪ੍ਰਭਾਵੀ ਕਦਮ ਹੈ. ਐਫ.ਸੀ.ਓ. ਦੇ ਇਕ ਬੁਲਾਰੇ ਨੇ ਕਿਹਾ, "ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੂਚੀਬੱਧ ਕੀਤਾ ਜਾਣਾ ਬੇਹੱਦ ਪ੍ਰਸੰਸਾਯੋਗ ਅਤੇ ਲੰਮੇ ਸਮੇਂ ਤੋਂ ਲੋੜੀਂਦਾ ਕਦਮ ਹੈ |



