ਈਥੋਪੀਆ ਵਿਚ ਕਤਲੇਆਮ: ਪਵਿੱਤਰ ਸੰਦੂਕ ਨੂੰ ਬਚਾਉਣ ਲਈ ਮਾਰੇ ਗਏ 800 ਲੋਕ

ਈਥੋਪੀਆ ਵਿਚ ਕਤਲੇਆਮ: ਪਵਿੱਤਰ ਸੰਦੂਕ ਨੂੰ ਬਚਾਉਣ ਲਈ ਮਾਰੇ ਗਏ 800 ਲੋਕ

SHARE ON

ਐਕਸਮ (ਈਥੋਪੀਆ) (ਦੇਵ ਇੰਦਰਜੀਤ)– ਪੂਰਬੀ ਅਫਰੀਕੀ ਦੇਸ਼ ਈਥੋਪੀਆ ਦੇ ਈਸਾਈ ਭਾਈਚਾਰੇ ਦਾ ਦਾਅਵਾ ਹੈ ਕਿ ਇਕ ਪਵਿੱਤਰ ਬਾਕਸ ਨੂੰ ਐਕਸਮ ਵਿਚ ਜ਼ੇਯੋਨ ਵਿਚ ਸੇਂਟ ਮੈਰੀ ਚਰਚ ਵਿਖੇ ਇਕ ਸੁਰੱਖਿਆ ਘੇਰੇ ਵਿਚ ਰੱਖਿਆ ਗਿਆ ਹੈ। ਐਕਸਮ ਨੂੰ ਇਥੋਪੀਆ ਦੇ ਟਾਈਗਰੇ ਖੇਤਰ ਦਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ।

ਇਸ ਦੇ ਬਾਰੇ ਲੂਈ ਕੰਡੇ ਖੜੇ ਕਰ ਦੇਣ ਵਾਲੀ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ, ਪਿਛਲੇ ਸਾਲ ਨਵੰਬਰ ਵਿਚ, 800 ਤੋਂ ਵੱਧ ਲੋਕਾਂ ਨੇ ਇਸ ਪਵਿੱਤਰ ਸੰਦੂਕ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦਿੱਤੀਆਂ। ਇਸ ਭਿਆਨਕ ਕਤਲੇਆਮ ਦੀ ਜਾਣਕਾਰੀ ਹੁਣ ਦੁਨੀਆ ਦੇ ਸਾਹਮਣੇ ਆ ਗਈ ਹੈ ਕਿਉਂਕਿ ਇਸ ਖੇਤਰ ਦਾ ਬਾਹਰੀ ਸੰਸਾਰ ਨਾਲ ਸੰਪਰਕ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਲਈ, ਈਥੋਪੀਆ ਦੇ ਪ੍ਰਧਾਨਮੰਤਰੀ ਅਬੀ ਅਹਿਮਦ ਨੇ ਇੰਟਰਨੇਟ ਦੇ ਨਾਲ-ਨਾਲ ਮੋਬਾਈਲ ਨੈਟਵਰਕ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਹੀ ਨਹੀਂ ਪ੍ਰਧਾਨਮੰਤਰੀ ਅਬੀ ਅਹਿਮਦ ਨੇ ਸਥਾਨਕ ਲੀਡਰਸ਼ਿਪ ਦੇ ਵਿਰੁੱਧ ਦੇਸ਼ ਦੀ ਫੌਜ ਤੱਕਤਾਇਨਾਤ ਕੀਤੀ ਹੋਈ ਹੈ ।