ਬ੍ਰਾਜ਼ੀਲ ‘ਚ ਜ਼ਮੀਨ ਖਿਸਕਣ ਨਾਲ ਹੋਈ ਤਬਾਹੀ, 60 ਤੋਂ ਵੱਧ ਲੋਕਾਂ ਦੀ ਮੌਤ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ 'ਚ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ । ਇਸ ਦੌਰਾਨ ਕਈ ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।

ਬਚਾਅ ਟੀਮ ਵਲੋਂ ਲਗਾਤਾਰ ਹੀ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ । ਅਧਿਕਾਰੀਆਂ ਅਨੁਸਾਰ ਪਿਛਲੇ ਹਫਤੇ ਜ਼ਮੀਨ ਖਿਸਕਣ ਕਾਰਨ 800 ਤੋਂ ਵੱਧ ਲੋਕ ਬੇਘਰ ਹੋ ਗਏ ਤੇ 1,730 ਨੂੰ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕੱਢਿਆ ਗਿਆ ਸੀ ।