ਮਾਤਾ ਵੈਸ਼ਨੂੰ ਦੇਵੀ ਦੇ ਮੰਦਰ ‘ਚ ਚੋਰੀ, 5 ਲੱਖ ਦੇ ਛੱਤਰ ਲੈ ਗਏ ਚੋਰ

by

ਬਠਿੰਡਾ: ਬਠਿੰਡਾ ਮਾਤਾ ਵੈਸ਼ਨੂੰ ਦੇਵੀ ਮੰਦਰ 'ਚ ਚੋਰਾਂ ਨੇ ਧਾਵਾ ਬੋਲਦੇ ਮੂਰਤੀਆਂ 'ਤੇ ਲੱਗੇ ਚਾਂਦੀ ਦੇ ਛੱਤਰ ਚੋਰੀ ਕਰ ਲਏ। ਇਨ੍ਹਾਂ ਛੱਤਰਾਂ ਦੀ ਕੀਮਤ ਲਗਭਗ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਮੂਰਤੀਆਂ 'ਤੇ ਪਏ ਸੋਨੇ ਦੇ ਗਹਿਣੇ ਚੋਰ ਛੱਡ ਗਏ ਜਦਕਿ ਚਾਂਦੀ ਦੇ ਛੱਤਰ ਚੋਰੀ ਕਰਕੇ ਲੈ ਗਏ। ਇਥੇ ਹੀ ਬਸ ਨਹੀਂ ਚੋਰੀ ਦੀ ਇਹ ਘਟਨਾ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। 

ਸੀ. ਸੀ. ਟੀ. ਵੀ. ਵਿਚ ਦੋ ਵਿਅਕਤੀ ਇਕ ਮੰਦਰ 'ਚ ਜੁੱਤੀਆਂ ਸਮੇਤ ਦਾਖਲ ਹੁੰਦੇ ਦਿਖਾਈ ਦੇ ਰਹਨ ਹਨ ਅਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਫੂਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..