ਬਰੈਮਪਟਨ (ਐੱਨਆਰਆਈ ਮੀਡਿਆ)- ਆਰ ਕੇ ਅਤੇ ਮਹਿਫਲ਼ ਮੀਡੀਆ ਦੀ ਰਹਿਨੁਮਾਈ ਹੇਠ ਮਾਤਾ ਦਾ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ। ਜੋ ਕਿ ਮਹਿਫਲ਼ ਮੀਡੀਆ ਵਲੋਂ ਇਸ ਸਾਲ ਦਾ 5 ਫੰਕਸ਼ਨ ਸੀ, ਅਤੇ ਮਾਤਾ ਦੇ ਜਾਗਰਣ ਨਾਲ ਸਮਾਪਤ ਹੋਇਆ।

ਮਹਿਫਲ਼ ਮੀਡੀਆ ਤੋ ਅਮਨਦੀਪ ਪੰਨੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਹਿਫਲ਼ ਮੀਡੀਆ ਜੋ ਕਿ ਅਕਸਰ ਕੰਮਮਿਊਟੀ ਲਈ ਕੁਝ ਨਵਾ ਪੇਸ਼ ਕਰਦੇ ਨੇ ਜੁਲਾਈ ਮਹੀਨੇ ਬਰੈਮਪਟਨ ਫੇਅਰ ਗ੍ਰਾਊਂਡ ਵਿੱਚ ਕੀਰਤਨ ਦਰਬਾਰ ਤੋ ਬਾਅਦ 12 ਅਕਤੂਬਰ ਨੂੰ ਵਿਸ਼ਾਲ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ। ਦੱਸ ਦੇਈਏ ਕਿ ਕੇਨੈਡਾ ਜੋ ਕਿ ਇਕ ਮਲਟੀ ਕਲਚਰ ਕੰਟਰੀ ਹੈ, ਇੱਥੇ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਇਸ ਦਾ ਸੁਨੇਹਾ ਮਹਿਫਲ਼ ਮੀਡੀਆ ਨੇ ਦਿੱਤਾ ਜਾਤ-ਪਾਤ ਤੇ ਧਰਮਾ ਦੇ ਫਰਕ ਤੋ ਉੱਪਰ ਉੱਠ ਕੇ ਮਹ੍ਹਾਮਾਈ ਦਾ ਜਾਗਰਣ ਕਰਵਾ ਦਿੱਤਾ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕਲਾਕਾਰ ਪਰਵੀਨ ਖਾਨ, ਸੁਰਿੰਦਰ ਮਾਨ, ਕਰਮਜੀਤ ਕੰਮੋ, ਰੂਬੀ ਕੌਰ, ਰੀਤੂ ਆਹਰੀ, ਲਖਵਿੰਦਰ ਸੰਧੂ, ਜੋਤੀ ਸ਼ਰਮਾ, ਕੁਲਵੰਤ ਸੇਖੋਂ, ਰਣਜੀਤ ਸਿੰਘ, ਰਾਜੂ ਧਾਲੀਵਾਲ ਅਤੇ ਮੁਖਤਿਆਰ ਢੋਲੀ ਨੇ ਬਹੁਤ ਰੰਗ ਬੰਨਿਆ। ਇਸ ਦੇ ਨਾਲ ਹੀ ਮਹਿਫਲ਼ ਮੀਡੀਆ ਟੀਮ ਮੈਬਰ ਪੁਸ਼ਪਿੰਦਰ ਸੰਧੂ, ਹਰਮੀਤ ਮੱਲੀ, ਅਵਤਾਰ ਧਾਲੀਵਾਲ, ਗਗਨ ਸੰਧੂ, ਰਮਨ ਖੋਸਾ ਅਤੇਮਹਿਫਲ ਮੀਡੀਆ ਦੀ ਵਾਈਸ ਪ੍ਰੈਜ਼ੀਡੈਂਟ ਅਮਨਦੀਪ ਪੰਨੂ ਦੀ ਰਹਿਨੁਮਾਈ ਹੇਠ ਪ੍ਰੋਗਰਾਮ ਬਹੁਤ ਵਧੀਆ ਹੋਇਆ। ਇਸ ਦੇ ਨਾਲ ਹੀ ਟੀਮ ਨੇ ਤਹਿ ਦਿਲੋ ਹਿੰਦੂ ਹੈਰੀਟੇਜ਼ ਸੈਟਰ ਤੇ ਅਚਾਰੀਆ ਪੰਡਿਤ ਸੁਰਿੰਦਰਾ ਸ਼ਰਮਾ ਸ਼ਾਸਤਰੀ ਜੀ ਜੋ ਕੇ ਫਾਊਡਰ ਤੇ ਵਾਈਸ ਪ੍ਰੈਜ਼ੀਡੈਂਟ ਨੇ ਉਨਾ ਦਾ ਦਿਲੋ ਧੰਨਵਾਦ ਕੀਤਾ।



