ਪੇਸ਼ਾਵਰ (ਦੇਵ ਇੰਦਰਜੀਤ) : ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੀ ਇਕ ਬਾਲ ਸੁਰੱਖਿਆ ਅਦਾਲਤ ਨੇ ਦੇਰ ਸ਼ਾਮ 8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਅਹਿਮਦੀਆ ਫਿਰਕੇ ਦੇ ਮੌਲਵੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ 3 ਲੱਖ ਦੀ ਐੱਫ.ਡੀ. ਪੀੜਤਾ ਦੇ ਨਾਮ ਜ਼ੁਰਮਾਨੇ ਵਜੋਂ ਅਤੇ ਅਦਾਲਤ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਉਕਤ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਮੁਲਜ਼ਮ ਖਿਲਾਫ਼ 14 ਮਾਰਚ 2019 ਨੂੰ ਪੇਸ਼ਾਵਰ ਦੇ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪੇਸ਼ਾਵਰ ਅਦਾਲਤ ਦੇ ਜੱਜ ਮੁਸ਼ਤਾਕ ਮਲਿਕ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।



