ਮਯੰਕ ਤੋਂ ਬਾਦ ਕੋਹਲੀ ਨੇ ਲਾਇਆ ਸ਼ਾਨਦਾਰ ਸੈਂਕੜਾ

by

ਸਪੋਰਟਸ ਡੈਸਕ — ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਦੀ ਦੂਜੇ ਦਿਨ ਦੀ ਖੇਡ ਸ਼ੁਰੂ ਹੋ ਗਈ ਹੈ। ਇਸ ਸਮੇ੍ਂ ਕ੍ਰੀਜ਼ 'ਤੇ ਕੋਹਲੀ ਅਤੇ ਰਹਾਣੇ ਮੌਜੂਦ ਹਨ। ਭਾਰਤ ਨੇ ਪਹਿਲੇ ਦਿਨ 3 ਵਿਕਟਾਂ ਗੁਆ ਕੇ 349 ਦੌਡ਼ਾਂ ਬਣਾ ਲਈਆਂ ਸਨ। ਮੈਚ ਦੇ ਦੌਰਾਨ ਕੋਹਲੀ ਨੇ ਆਪਣਾ 26ਵਾਂ ਸੈਂਕੜਾ ਲਾਇਆ। ਵਿਰਾਟ ਨੇ ਕੁਲ 16 ਚੌਕੇ ਲਾਏ। ਜਦਕਿ ਅਜਿੰਕਯ ਰਹਾਨੇ ਨੇ 8 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਕੇ ਕ੍ਰੀਜ਼ 'ਤੇ ਮੌਜੂਦ ਹਨ।


ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਿਹਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਪਾਰੀ ਦੀ ਸ਼ੁਰੂਆਤ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਅਤੇ ਰੋਹਿਤ ਸ਼ਰਮਾ ਨੇ ਕੀਤੀ। ਪਾਰੀ ਦੇ ਪਿਹਲੇ 9 ਓਵਰਾਂ ਤੱਕ ਦੋਵਾਂ ਬੱਲੇਬਾਜ਼ਾਂ ਨੇ ਬਡ਼ੀ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਵਧਾਇਆ। ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜੇ ਬਣਾਉਣ ਵਾਲਾ ਰੋਹਿਤ ਇਸ ਵਾਰ 35 ਗੇਂਦਾਂ 'ਤੇ 14 ਦੌੜਾਂ ਬਣਾ ਕੇ ਆਊਟ ਹੋਇਆ। ਰੋਹਿਤ ਦੀ ਵਿਕਟ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਡਿੱਗੀ। ਮਯੰਕ ਨੇ ਵਿਸ਼ਾਖਾਪਟਨਮ ਵਿਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ (215) ਲਾਇਆ ਸੀ ਤੇ ਹੁਣ ਉਸ ਨੇ 108 ਦੌੜਾਂ ਬਣਾ ਦਿੱਤੀਆਂ। ਮਯੰਕ ਨੇ 195 ਗੇਂਦਾਂ 'ਤੇ 108 ਦੌੜਾਂ ਦੀ ਪਾਰੀ ਵਿਚ 16 ਚੌਕੇ ਤੇ 2 ਛੱਕੇ ਲਾਏ। ਮਯੰਕ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਟੀਮ ਦੇ 198 ਦੇ ਸਕੋਰ 'ਤੇ ਆਊਟ ਹੋਇਆ। ਉਸ ਦੀ ਵਿਕਟ ਵੀ ਰਬਾਡਾ ਨੇ ਹੀ ਲਈ। ਚੇਤੇਸ਼ਵਰ ਪੁਜਾਰਾ ਨੇ 112 ਗੇਂਦਾਂ 'ਚ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਪੁਜਾਰਾ ਨੇ ਆਪਣਾ 22ਵਾਂ ਅਰਧ ਸੈਂਕੜਾ ਬਣਾਇਆ।

ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ ਕਰੀਅਰ

ਟੈਸਟ: 80 ਮੈਚ, 6800 ਦੌੜਾਂ, ਸੈਂਕੜੇ 25, ਅਰਧ ਸੈਂਕੜੇ 22

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।