‘GOOGLE INDIA’ ਦੀ ਹੈੱਡ ਬਣੀ ਅਭਿਨੇਤਰੀ ਮਿਯੂਰੀ ਕਾਂਗੋ

by

ਟਰੋਂਟੋ (ਵਿਕਰਮ ਸਹਿਜਪਾਲ)ਅਭਿਨੇਤਰੀ ਮਿਯੂਰੀ ਕਾਂਗੋ ਨੇ ਬਾਲੀਵੁੱਡ ‘ਚ ਕਾਫ਼ੀ ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਛੇਤੀ ਹੀ ਬਾਲੀਵੁੱਡ ਨੂੰ ਛੱਡ ਦਿੱਤਾ ਸੀ ਪਰ ਹੁਣ ਉਹ ਫ਼ਿਰ ਚਰਚਾ ‘ਚ ਹੈ| ਫ਼ਿਲਮ ਲਈ ਨਹੀਂ ਸਗੋਂ ਗੂਗਲ ਨਾਲ ਨਵੀਂ ਪਾਰੀ ਲਈ| ਮਿਯੂਰੀ ਕਾਂਗੋ ਹਾਲ ਹੀ ‘ਚ ਗੂਗਲ ਇੰਡੀਆ ਨਾਲ ਜੁੜੀ ਹੈ | ਉਹ ਵੀ ਬਤੌਰ ਇੰਡਸਟਰੀ ਹੈੱਡ | ਮਿਯੂਰੀ ਇਸ ਤੋਂ ਪਹਿਲਾਂ ਡਿਜ਼ੀਟਲ ਮਾਰਕਟਿੰਗ ਏਜੰਸੀ ‘ਪਰਫੋਰਮਿਕਸ ਰਿਜ਼ਲਟਰਿਕਸ’ ‘ਚ ਮੈਨੇਜਿੰਗ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰ ਰਹੀ ਸੀ | ਪੜ੍ਹਾਈ ਦੌਰਾਨ ਮਿਯੂਰੀ ਆਈ. ਆਈ. ਟੀ. ਕਾਨਪੁਰ ਲਈ ਚੁਣੀ ਗਈ ਸੀ, ਪਰ ਫ਼ਿਲਮਾਂ ਲਈ ਉਸ ਨੇ ਦਾਖ਼ਲਾ ਨਹੀਂ ਲਿਆ | 

ਦੱਸਣਯੋਗ ਹੈ ਕਿ ਮਿਯੂਰੀ ਕਾਂਗੋ ਨੇ 1995 ‘ਚ ਫ਼ਿਲਮ ‘ਨਸੀਮ’ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਇਸ ਦੇ ਬਾਅਦ ਉਸ ਨੇ ‘ਪਾਪਾ ਕਹਿਤੇ ਹੈਾ’ ਤੇ ‘ਹੋਗੀ ਪਿਆਰ ਕੀ ਜੀਤ’ ਫ਼ਿਲਮਾਂ ‘ਚ ਕੰਮ ਕੀਤਾ | ਇਸ ਤੋਂ ਬਾਅਦ ਉਸ ਨੇ ਟੀ. ਵੀ. ਵਲ ਵੀ ਰੁੱਖ ਕੀਤਾ ਪਰ ਬਾਲੀਵੁੱਡ ਤੇ ਟੀ. ਵੀ. ‘ਚ ਅਸਫ਼ਲ ਕਰੀਅਰ ਦੇ ਬਾਅਦ ਉਸ ਨੇ ਵਿਆਹ ਕਰ ਲਿਆ | ਉਸ ਨੇ ਦਸੰਬਰ 2003 ‘ਚ ਐਨ ਆਰ ਆਈ ਆਦਿੱਤੇ ਢਿੱਲੋਂ ਨਾਲ ਵਿਆਹ ਕਰ ਲਿਆ ਤੇ ਅਮਰੀਕਾ ਚਲੀ ਗਈ | ਉੱਥੇ ਉਸ ਨੇ ਐਮ ਬੀ ਏ ਕੀਤੀ | ਹੁਣ ਉਸ ਦਾ ਅੱਠ ਸਾਲ ਦਾ ਬੇਟਾ ਵੀ ਹੈ|