MC Elections 2023 : ਪੰਜਾਬ ‘ਚ ਵੱਜਿਆ ਚੋਣ ਬਿਗੁਲ, ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੋਣਗੀਆਂ ਚੋਣਾਂ

by jaskamal
(ਨਿਊਜ਼ ਡੈਸਕ) ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਪੰਜਾਬ ਸਰਕਾਰ ਨੇ ਚੋਣ ਕਮਿਸਨ ਨੂੰ ਪੱਤਰ ਲਿਖ ਕੇ ਚੋਣਾਂ ਸਬੰਧੀ ਕਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਗਸਤ ਮਹੀਨੇ ਵਿੱਚ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆਈ ਤੇ ਚੋਣਾਂ ਨੂੰ ਲੈ ਕੇ ਵਾਰਡਬੰਦੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ। ਦੱਸਣਯੋਗ ਹੈ ਕਿ ਲੋਕਲ ਬਾਡੀ ਵੱਲੋਂ ਨਗਰ ਨਿਗਮ ਦੀਆਂ ਇਹ ਚੋਣਾਂ 15 ਨਵੰਬਰ ਤਕ ਕਰਵਾਉਣ ਸਬੰਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਨਗਰ ਨਿਗਮ ਬਣਨ ਤੋਂ ਬਾਅਦ ਇਥੇ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ, ਜਦਕਿ ਬਾਕੀ ਚਾਰ ਨਗਰ ਨਿਗਮਾਂ ਦਾ ਕਾਰਜਕਾਲ ਜਨਵਰੀ ਮਹੀਨੇ ਵਿੱਚ ਖਤਮ ਹੋ ਚੁੱਕਾ ਹੈ। ਸੂਤਰਾਂ ਮੁਤਾਬਿਕ 15 ਨਵੰਬਰ ਤਕ ਚੋਣਾਂ ਕਰਵਾਉਣ ਸਬੰਧੀ ਦਿੱਤਾ ਗਿਆ ਸਮਾਂ ਕਾਫੀ ਘੱਟ ਹੈ, ਉਥੇ ਹੀ ਇਹ ਵੀ ਦੇਖਣਯੋਗ ਹੋਵੇਗਾ ਕਿ ਇਸ ਉਤੇ ਰਾਜ ਚੋਣ ਕਮਿਸ਼ਨ ਦਾ ਕੀ ਫੈਸਲਾ ਆਵੇਗਾ। ਪੰਜਾਬ ਵਿੱਚ 34 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਮਿਆਦ ਦਸੰਬਰ 2022 ਤੇ ਫਰਵਰੀ 2023 ਵਿੱਚ ਖਤਮ ਹੋ ਚੁੱਕੀ ਹੈ।ਉਥੇ ਹੀ ਦਿੜ੍ਹਬਾ ਤੇ ਖਨੌਰੀ ਦੀ ਕਮੇਟੀ ਉਤੇ ਅਦਾਲਤ ਵੱਲੋਂ ਰੋਕ ਲਾਈ ਗਈ ਹੈ।