MDH ਤੇ Everest ਮਸਾਲਿਆਂ ’ਚ ਈਥੇਲੀਨ ਔਕਸਾਈਡ ਦਾ ਕੋਈ ਨਿਸ਼ਾਨ ਨਹੀਂ: FSSAI

by nripost

ਨਵੀਂ ਦਿੱਲੀ (ਸਰਬ): ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ (FSSAI) ਨੇ ਕਿਹਾ ਕਿ ਦੇਸ਼ ਭਰ ’ਚ ਮਸਾਲਿਆਂ ਦੇ ਸੈਂਪਲਾਂ ਦੀ ਵੱਡੇ ਪੱਧਰ ’ਤੇ ਜਾਂਚ ਦੌਰਾਨ ਉਨ੍ਹਾਂ ’ਚ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣ ਈਥੇਲੀਨ ਔਕਸਾਈਡ (ETO) ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਜਾਂਚ ਲਈ MDH ਤੇ Everest ਮਸਾਲਿਆਂ ਦੇ 34 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚ ਈਟੀਓ ਦੀ ਮਾਤਰਾ ਹੱਦੋਂ ਤੋਂ ਵੱਧ ਨਹੀਂ ਪਾਈ ਗਈ। ਇਹ ਜਾਂਚ ਹਾਂਗਕਾਂਗ ਖੁਰਾਕ ਸੁਰੱਖਿਆ ਅਥਾਰਿਟੀ ਵੱਲੋਂ ਮਸਾਲਿਆਂ ’ਚ ਈਟੀਓ ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣ MDH ਅਤੇ Everest ਕੰਪਨੀ ਦੇ ਕੁਝ ਮਸਾਲਾ ਉਤਪਾਦ ਵਾਪਸ ਲਏ ਜਾਣ ਮਗਰੋਂ ਵਿੱਢੀ ਗਈ ਸੀ।

ਇਸ ਮਗਰੋਂ FSSAI ਨੇ ਨਿਰੀਖਣ ਲਈ 22 ਅਪਰੈਲ ਤੋਂ ਦੇਸ਼ਿਵਆਪੀ ਜਾਂਚ ਮੁਹਿੰਮ ਚਲਾਈ ਸੀ ਜਿਸ ਵਿੱਚ ਸੂਬਾਈ ਤੇ ਕੇਂਦਰੀ ਸ਼ਾਸਿਤ ਖੁਰਾਕ ਸੁਰੱਖਿਆ ਕਮਿਸ਼ਨਰ ਤੇ ਖੇਤਰੀ ਕਮਿਸ਼ਨਰ ਸ਼ਾਮਲ ਸਨ।