ਮਿਲੋ “ਕੈਪਟਨ ਜੈਕ ਸਪੈਰੋ” ਨੂੰ, ਅੱਖਾਂ ‘ਤੇ ਪੱਟੀ ਬੰਨ੍ਹ ਕੇ ਬਣਾਉਂਦੈ ਨੂਡਲਜ਼, ਦੇਖੋ ਵੀਡੀਓ…

by jaskamal

ਨਿਊਜ਼ ਡੈਸਕ (ਜਸਕਮਲ) : ਜੇਕਰ ਤੁਸੀਂ ਇੰਸਟਾਗ੍ਰਾਮ ਸਬਸਕਰਾਈਬਰ ਹੋ ਤਾਂ ਤੁਸੀਂ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਸ ਸਟ੍ਰੀਟ ਫੂਡ ਵਿਕਰੇਤਾ ਨੂੰ ਮਿਲ ਸਕਦੇ ਹੋ, ਜੋ ਅੱਖਾਂ 'ਤੇ ਪੱਟੀ ਬੰਨ੍ਹ ਨੂਡਲਜ਼ ਬਣਾਉਂਦਾ ਹੈ। ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇਸ ਵੀਡੀਓ 'ਚ ਇਹ ਵਿਅਕਤੀ ਕੈਪਟਨ ਜੈਕ ਸਪੈਰੋ ਵਰਗਾ ਪਹਿਰਾਵਾ ਪਾਈ ਨੂਡਲਜ਼ ਬਣਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਦਰਅਸਲ ਇਹ ਵਿਅਕਤੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਲਗਾਤਾਰ ਇਕੋ ਗਤੀ ਨਾਲ ਨੂਡਲਜ਼ ਬਣਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇੰਦੌਰ ਦੇ ਵਿਅਕਤੀ ਨੂੰ ਸਾਈ ਕ੍ਰਿਪਾ ਚਾਈਨੀਜ਼ ਸੈਂਟਰ ਨਾਮਕ ਆਪਣੇ ਭੋਜਨਖਾਨੇ 'ਚ ਕੁਝ ਸਬਜ਼ੀਆਂ ਕੱਟਦਾ ਦਿਖਾਈ ਦਿੰਦਾ ਹੈ।

ਉਹ ਨੂਡਲਜ਼, ਸਬਜ਼ੀਆਂ ਤੇ ਵੱਖ-ਵੱਖ ਕਿਸਮਾਂ ਦੀਆਂ ਚੱਟਣੀਆਂ ਨੂੰ ਲਗਾਤਾਰ ਇਕੋ ਲੈਅ ਨਾਲ ਇਕ ਤੋਂ ਬਾਅਦ ਇਕ ਕਰ ਕੇ ਨੂਡਲਜ਼ ਵਿਚ ਪਾਉਂਦਾ ਦਿਸ ਰਿਹਾ ਹੈ। ਉਸ ਨੂੰ ਕੁਝ ਨਜ਼ਰ ਨਹੀਂ ਵੀ ਆ ਰਿਹਾ ਤਾਂਹ ਵੀ ਆਪਣੇ ਤਜੁਰਬੇ ਅਨੁਸਾਰ ਉਸ ਨੂੰ ਪਤਾ ਹੈ ਕਿ ਕਿਹੜਾ ਸਮਾਨ ਕਿੱਥੇ ਪਿਆ ਹੈ। ਵੀਡੀਓ ਦੇ ਅੰਤ ਤਕ, ਉਹ ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਨੂਡਲਜ਼ ਪਰੋਸਦਾ ਦਿਖਾਈ ਦੇ ਰਿਹਾ ਹੈ।