ਮਿੱਟੀ ਸੱਤਿਆਗ੍ਰਹਿ ਦੇ ਚਲਦੇ ਅੱਜ ਮਿੱਟੀ ਲੈਣ ਲਈ ਸ਼ਹੀਦ ਊਧਮ ਸਿੰਘ ਦੇ ਸਮਾਰਕ ਤੇ ਪੁੱਜੇ ਮੇਘਾ ਪਾਟਕਰ

by vikramsehajpal

ਸੁਨਾਮ (ਤਰੁਨ ਬਾਂਸਲ) :ਖੇਤੀ ਬਿੱਲਾਂ ਦੇ ਵਿਰੁੱਧ ਸਮਾਜ ਸੇਵੀ ਕਾਰਕੁਨ ਮੇਘਾ ਪਾਟਕਰ ਦੀ ਅਗਵਾਈ ਦੇ ਵਿਚ ਮਿੱਟੀ ਸੱਤਿਆਗ੍ਰਹਿ ਯਾਤਰਾ ਅੱਜ ਸ਼ਹੀਦ ਊਧਮ ਸਿੰਘ ਦੀ ਧਰਤੀ ਤੋਂ ਮਿੱਟੀ ਲੈਣ ਲਈ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਸਮਾਰਕ ਤੇ ਪੁੱਜੇ ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਡਾ ਸੁਨੀਲਮ ਮੱਧ ਪ੍ਰਦੇਸ਼ ਨੇ ਦੱਸਿਆ ਕਿ ਕੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਵੱਖ ਵੱਖ ਰਾਜਿਆਂ ਚੋਂ ਮਿੱਟੀ ਸੱਤਿਆਗ੍ਰਹਿ ਦੇ ਤਹਿਤ ਮਿੱਟੀ ਇਕੱਠੀ ਕੀਤੀ ਗਈ ਹੈ ਉਨ੍ਹਾਂ ਵੱਲੋਂ ਇਹ ਢਾਡੀ ਤੋਂ ਮਿੱਟੀ ਦੀ ਸ਼ੁਰੂਆਤ ਕੀਤੀ ਗਈ ਕਿਉਂਕਿ ਇੱਥੇ ਮਹਾਤਮਾ ਗਾਂਧੀ ਜੀ ਨੇ ਢਾਡੀ ਯਾਤਰਾ ਸ਼ੁਰੂ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਉਹ ਹਜ਼ਾਰ ਤੋਂ ਵੱਧ ਥਾਵਾਂ ਤੋਂ ਇਹ ਮਿੱਟੀ ਇਕੱਠੀ ਕਰ ਚੁੱਕੇ ਹਨ ਅਤੇ ਵੱਖ ਵੱਖ ਥਾਵਾਂ ਤੇ ਸਮਾਰਕ ਬਣਾਏ ਜਾਣਗੇ
ਇਸ ਮੌਕੇ ਸ਼ਹੀਦ ਉੱਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮੇਘਾ ਪਾਟਕਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।