ਮੇਲਾਨੀਆ ਵ੍ਹਾਈਟ ਹਾਊਸ ਛੱਡ ਕੇ ਆਪਣੇ ਫ਼ਲੋਰੀਡਾ ਵਾਲੇ ਘਰ ਵਿੱਚ ਹੋ ਹੋਣ ਜਾ ਰਹੀ ਹੈ ਸ਼ਿਫ਼ਟ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ) : ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਕਰਾਰੀ ਹਾਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਉਨ੍ਹਾਂ ਨੂੰ ਛੱਡਣਾ ਚਾਹੁੰਦੀ ਹੈ। ਤਲਾਕ ਦੇਣ ਦੀਆਂ ਖ਼ਬਰਾਂ ਬਾਰੇ ਹਾਲੇ ਤੱਕ ਮੇਲਾਨੀਆ ਵੱਲੋਂ ਖ਼ੁਦ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਮੇਲਾਨੀਆ ਨੇ ਮਾਰ-ਏ-ਲੀਗੋ ਸਥਿਤ ਆਲੀਸ਼ਾਨ ਪਾਮ ਬੀਚ ਸਥਿਤ ਇੱਕ ਘਰ ਵਿੱਚ ਸ਼ਿਫ਼ਟ ਹੋਣ ਦੀਆਂ ਤਿਆਰੀਆਂ ਕਰ ਲਈਆਂ ਹਨ।

ਮੇਲਾਨੀਆ ਹੁਣ ਉੱਥੇ ਆਪਣਾ ਨਵਾਂ ਦਫ਼ਤਰ ਵੀ ਖੋਲ੍ਹਣਾ ਚਾਹੁੰਦੇ ਹਨ ਤੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੇ ਹਨ।ਮੇਲਾਨੀਆ ਹੁਣ ਵ੍ਹਾਈਟ ਹਾਊਸ ਛੱਡ ਕੇ ਆਪਣੇ ਫ਼ਲੋਰੀਡਾ ਵਾਲੇ ਘਰ ਵਿੱਚ ਸ਼ਿਫ਼ਟ ਹੋਣ ਦਾ ਮਨ ਬਣਾ ਰਹੇ ਹਨ। ਟਰੰਪ ਨੂੰ ਹੁਣ ਉਨ੍ਹਾਂ ਦੇ ਪਰਿਵਾਰ ਦਾ ਵੀ ਸਾਥ ਨਹੀਂ ਮਿਲ ਰਿਹਾ।ਇਹ ਵੀ ਦੱਸ ਦੇਈਏ ਕਿ ਟਰੰਪ ਭਾਵੇਂ ਰਾਸ਼ਟਰਪਤੀ ਚੋਣ ਹਾਰ ਗਏ ਹੋਣ ਪਰ ਉਹ ਹਾਲੇ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਓਥੇ ਹੀ ਜੋਅ ਬਾਇਡੇਨ ਅਗਲੇ ਵਰ੍ਹੇ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਪਰ ਮੇਲਾਨੀਆ ਉਸ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੇ ਹਨ।