ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ਅੱਤਵਾਦੀ ਬੋਲਣ ‘ਤੇ ਸੰਸਦ ਮੈਬਰ ਹੰਸ ਰਾਜ ਨੇ ਦਿੱਤਾ ਵੱਡਾ ਬਿਆਨ , ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੂ ਬਾਅਦ ਸਿਆਸਤ ਭੱਖੀ ਹੋਈ ਹੈ। ਭਾਜਪਾ ਦੇ ਸੰਸਦ ਮੈਬਰ ਨੇ ਇਸ ਮੁੱਦੇ ਨੂੰ ਲੈ ਕੇ ਕਿਹਾ ਹੈ ਕਿ ਅਜਿਹੇ ਬਿਆਨ ਨਾ ਦਿਓ ਜਿਸ ਨਾਲ ਲੋਕਾਂ ਵਿੱਚ ਨਫਰਤ ਪੈਦਾ ਹੁੰਦੀ ਹੋਵੇ। ਉਨ੍ਹਾਂ ਨੇ ਕਿਹਾ ਕਿ ਸਿਮਰਨਜੀਤ ਮਾਨ ਦਾ ਟੈਸਟ ਕਰਵਾਉਣਾ ਚਾਹੀਦਾ ਹੈ, ਉਹ ਬਜ਼ੁਰਗ ਹਨ ਉਨ੍ਹਾਂ ਦਾ ਇਲਾਜ ਵੀ ਮੈ ਕਰਵਾ ਦਿੰਦਾ ਹਾਂ।

ਉਨ੍ਹਾਂ ਨੇ ਕਿਹਾ ਕਿ ਮੇਰੀ ਆਦਤ ਨਹੀ ਹੈ ਕਿ ਮਾਇਆ ਅਜਿਹੀ ਸਿਆਸਤ ਕਰਾ ਪਰ ਮੈ ਇਸ ਮਾਮਲੇ ਨੂੰ ਲੈ ਕੇ ਲੋਕ ਸਭਾ 'ਚ ਸਿਮਰਨਜੀਤ ਮਾਨ ਨੂੰ ਬੇਨਤੀ ਕਰਾਂਗਾ। ਹੰਸ ਰਾਜ ਨੇ ਕਿਹਾ ਕਿ ਭਗਤ ਸਿੰਘ ਇਕ ਅਜਿਹੀ ਹਸਤੀ ਹਨ। ਜਿਨਾ ਨੂੰ ਪੁਰਵਾਚਲ, ਬਿਹਾਰ ਦੇ ਸਕੂਲੀ ਬੱਚੇ ਆਖ ਰਹੇ ਹਨ ਕਿ ਤਿਰੰਗਾ ਆਜ਼ਾਦੀ ਦਾ ਪ੍ਰਤੀਕ ਹੈ।

ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ । ਉਨ੍ਹਾਂ ਨੇ ਕਿਹਾ ਕਿ ਹਿੰਦੋਸਤਾਨ ਹੀ ਨਹੀ ਪਾਕਿਸਤਾਨ ਵਿੱਚ ਵੀ ਉਨ੍ਹਾਂ ਨੂੰ ਲੋਕ ਪਿਆਰ ਕਰਦੇ ਹਨ। ਭਗਤ ਸਿੰਘ ਦਾ ਨਾਂ ਦਿਲਾਂ ਤੇ ਲਿਖਿਆ ਹੋਇਆ ਹੈ। ਉਨ੍ਹਾਂ ਦਾ ਨਾਂ ਇਸ ਦੁਨੀਆ ਤੋਂ ਕਦੇ ਵੀ ਨਹੀਂ ਮਿਟ ਸਕਦਾ ਹੈ।