ਰਾਤ ਨੂੰ ਲੜਕੀ ਨਾਲ ਹੋਟਲ ‘ਚ ਪੀ ਰਿਹਾ ਸੀ ਸ਼ਰਾਬ, ਸਵੇਰੇ ਮਿਲੀ ਲਾਸ਼

by vikramsehajpal

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਅੰਮ੍ਰਿਤਸਰ 'ਚ ਉਸ ਵੇਲੇ ਸਨਸਨੀ ਮੱਚ ਗਈ ਜਦੋਂ 100 ਫੁੱਟੀ ਸੜਕ ਤੇ ਇੱਕ ਨਿਜੀ ਹੋਟਲ ਚ ਪ੍ਰਿੰਸ ਨਾਮਕ ਨੌਜਵਾਨ ਦੀ ਲਾਸ਼ ਮਿਲੀ। ਜਦੋ ਇਸ ਸੰਬਧੀ ਹੋਟਲ ਮਾਲਿਕ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ 3 ਦਿਨ ਪਿਹਲਾ ਪ੍ਰਿੰਸ ਨਾਮਕ ਵਿਅਕਤੀ ਨੇ ਆਪਣੇ ਨਾਮ ਤੇ ਕਮਰਾ ਬੂਕ ਕਰਵਾਇਆ ਸੀ।

ਦੇਰ ਰਾਤ 1 ਵਜੇ ਉਹ ਹੋਟਲ ਆਏ ਤੇ ਉਸ ਨਾਲ ਇੱਕ ਮਹਿਲਾ ਤੇ ਇੱਕ ਯੁਵਕ ਹੋਰ ਸੀ ਤੇ ਕਾਫੀ ਸਮੇਂ ਤੱਕ ਉਹ ਸ਼ਰਾਬ ਦਾ ਸੇਵਨ ਵੀ ਕਰਦੇ ਰਹੇ ਜਦੋ ਸਵੇਰੇ ਹੋਟਲ ਮੈਨਜਰ ਨੇ ਦੇਖਿਆ ਤਾਂ ਪ੍ਰਿੰਸ ਨਾਮਕ ਯੁਵਕ ਦੀ ਮੌਤ ਹੋ ਚੁਕੀ ਸੀ। ਜਿਸ ਤੋਂ ਬਾਅਦ ਉਹਨਾਂ ਪੁਲਸ ਨੂੰ ਸੂਚਿਤ ਕੀਤਾ।

https://youtu.be/RFVB9Pt5ues

ਓਥੇ ਹੀ ਦੂਜੇ ਪਾਸੇ ਮੌਕੇ ਤੇ ਪੁਹਚੀ ਪੁਲਸ ਦਾ ਕਹਿਣਾ ਕਿ ਹੋਟਲ ਦੀ ਸੀ ਸੀ ਟੀ ਵੀ ਫੋਟੋਜ਼ ਕਬਜੇ ਚ ਲੈ ਲਈ ਤੇ ਅਗੇ ਦੀ ਕਾਰਵਾਹੀ ਸ਼ੂਰੁ ਕਰ ਦਿੱਤੀ ਹੈ।

More News

NRI Post
..
NRI Post
..
NRI Post
..