ਨੌਜਵਾਨ ਨੇ ਕੀਤੀ ਖੁਦਕੁਸ਼ੀ, ਵੱਡੇ ਭਰਾ ਨੂੰ ਫੋਨ ਤੇ ਕਹਿ ਸੀ ਇਹ ਗੱਲ

by vikramsehajpal

ਗੁਰਦਾਸਪੁਰ (ਐਨ.ਆਰ.ਆਈ.ਮੀਡਿਆ) : ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ ਰੋਹਿਤ ਕੁਮਾਰ ਵਲੋਂ ਅੱਜ ਸ਼ਾਮ ਨੂੰ ਗੁਰਦਾਸਪੁਰ ਦੇ ਨੇੜੇ ਤਿਬੜੀ ਨਹਿਰ ਚ ਛਾਲ ਮਾਰ ਦਿਤੀ ਅਤੇ ਉਸ ਤੋਂ ਪਹਿਲਾ ਇਸ ਬਾਰੇ ਉਸਨੇ ਆਪਣੇ ਭਰਾ ਸੁਸ਼ੀਲ ਕੁਮਾਰ ਨੂੰ ਫੋਨ ਤੇ ਦੱਸਿਆ ਕਿ ਉਹ ਮਰਨ ਜਾ ਰਿਹਾ ਹੈ ਅਤੇ ਨਹਿਰ ਚ ਛਾਲ ਮਾਰ ਰਿਹਾ ਹੈ|

https://youtu.be/qEQmeacEt7A

ਓਥੇ ਹੀ ਰੋਹਿਤ ਦੇ ਭਰਾ ਸੁਸ਼ੀਲ ਨੇ ਦੱਸਿਆ ਕਿ ਰੋਹਿਤ ਘਰੋਂ ਤਾ ਸਵੇਰ ਦਾ ਕੰਮ ਤੇ ਗਿਆ ਸੀ ਅਤੇ ਸ਼ਾਮ ਨੂੰ ਉਸ ਨਾਲ ਗੱਲ ਹੋਈ ਤ ਉਸਨੇ ਇਹ ਕਿਹਾ ਕਿ ਕਿ ਉਹ ਘਰ ਵਾਪਿਸ ਨਹੀਂ ਆਵੇਗਾ ਅਤੇ ਨਹਿਰ ਚ ਛਾਲ ਮਾਰ ਆਤਮਹਤਿਆ ਕਰਨ ਜਾ ਰਿਹਾ ਹੈ ਅਤੇ ਜਦ ਉਹ ਮੌਕੇ ਤੇ ਪਹੁਚੇ ਤਾ ਦੇਰ ਹੋ ਚੁਕੀ ਸੀ ਅਤੇ ਰੋਹਿਤ ਦੀ ਸਕੂਟਰੀ ਨਹਿਰ ਦੇ ਕੰਡੇ ਸੀ ਅਤੇ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ ਅਤੇ ਮੌਕੇ ਤੇ ਪਹੁਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਰੋਹਿਤ ਦੀ ਭਾਲ ਨਹਿਰ ਤੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਪ੍ਰਲਾਦ ਸਿੰਘ ਨੇ ਦੱਸਿਆ ਕਿ ਹੁਣ ਤਕ ਇਸ ਪਿੱਛੇ ਕਿ ਕਾਰਨ ਹਨ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਅਤੇ ਉਹਨਾਂ ਵਲੋਂ ਜਾਂਚ ਜਾਰੀ ਹੈ |