ਜਲੰਧਰ (ਰਾਘਵ): ਪੰਜਾਬ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਲਿਸ਼ਕਣ, ਮੀਂਹ ਅਤੇ ਕਈ ਥਾਵਾਂ 'ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਸਾਰ 28 ਜੂਨ ਤੋਂ 1 ਜੁਲਾਈ 2025 ਤੱਕ ਕੁਝ ਇਲਾਕਿਆਂ ਲਈ ‘ਤਿਆਰ ਰਹਿਣ’ ਅਤੇ ‘ਸਾਵਧਾਨ ਰਹਿਣ’ ਦੀ ਚੇਤਾਵਨੀ ਦਿੱਤੀ ਗਈ ਹੈ।
ਵਿਭਾਗ ਅਨੁਸਾਰ 28 ਜੂਨ (ਸ਼ਨੀਵਾਰ) ਨੂੰ ਅੰਮ੍ਰਿਤਸਰ, ਗੁਰਦਾਸਪੁਰ, ਹੋਸ਼ਿਆਰਪੁਰ, ਕਪੂਰਥਲਾ, ਜਲੰਧਰ, ਰੂਪਨਗਰ, ਐਸ.ਏ.ਐੱਸ. ਨਗਰ ਅਤੇ ਪਟਿਆਲਾ ਸਮੇਤ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਬਿਜਲੀ ਲਿਸ਼ਕਣ ਨਾਲ ਮੀਂਹ ਪੈ ਸਕਦਾ ਹੈ। ਇਨ੍ਹਾਂ ਖੇਤਰਾਂ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ।
28 ਜੂਨ (ਸ਼ਨੀਵਾਰ) ਨੂੰ ਚੇਤਾਵਨੀ ਘੱਟ ਜ਼ਿਲ੍ਹਿਆਂ ਤੱਕ ਸੀਮਤ ਹੋ ਜਾਵੇਗੀ, ਪਰ ਗੁਰਦਾਸਪੁਰ, ਪਠਾਨਕੋਟ ਅਤੇ ਹੋਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬਿਜਲੀ ਲਿਸ਼ਕ ਸਕਦੀ ਹੈ। ਇਸ ਨਾਲ ਹੀ 29 ਜੂਨ (ਐਤਵਾਰ) ਨੂੰ ਐਸ.ਏ.ਐੱਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਸਮੇਤ ਕਈ ਦੱਖਣੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਹਨ। ਇਨ੍ਹਾਂ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਉੱਥੇ ਹੀ 30 ਜੂਨ 2025 (ਸੋਮਵਾਰ) ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਪੈ ਸਕਦਾ ਹੈ। ਇਸ ਦਿਨ ਲਈ ਹੋਰ ਵੱਡੇ ਪੈਮਾਨੇ 'ਤੇ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਜੁਲਾਈ (ਮੰਗਲਵਾਰ) ਨੂੰ ਨਵਾਂਸ਼ਹਿਰ, ਰੂਪਨਗਰ ਅਤੇ ਐਸ.ਏ.ਐੱਸ. ਨਗਰ ਸਮੇਤ ਕੁਝ ਇਲਾਕਿਆਂ ਲਈ ਹੀ ਹਲਕੀ ਚੇਤਾਵਨੀ ਬਚੀ ਰਹੇਗੀ, ਜਦਕਿ ਬਾਕੀ ਸੂਬੇ ਵਿੱਚ ਕੋਈ ਖ਼ਾਸ ਚੇਤਾਵਨੀ ਨਹੀਂ ਹੋਵੇਗੀ।



