ਉਰੱਪਨ , 05 ਫਰਵਰੀ ( NRI MEDIA )
ਸੋਮਵਾਰ ਨੂੰ ਪੱਛਮੀ ਮੈਕਸੀਕੋ ਦੇ ਉਰੱਪਨ ਸ਼ਹਿਰ ਵਿੱਚ ਇੱਕ ਵੀਡੀਓ ਪਾਰਲਰ ਵਿੱਚ ਚਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ 3 ਬੱਚਿਆਂ ਸਣੇ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ , ਮਿਸ਼ੋਕੇਨ ਵਕੀਲ ਨੇ ਮੰਗਲਵਾਰ ਨੂੰ ਕਿਹਾ ਕਿ ਹਮਲਾ ਸੋਮਵਾਰ ਦੇਰ ਰਾਤ ਨਾਲ ਹੋਇਆ , ਮਰਨ ਵਾਲੇ ਬੱਚੇ 12,13 ਅਤੇ 14 ਸਾਲ ਦੇ ਸਨ , ਉਸੇ ਸਮੇਂ, 17 ਅਤੇ 18 ਸਾਲ ਦੇ ਦੋ ਨਾਬਾਲਗਾਂ ਦੀ ਵੀ ਹਮਲੇ ਵਿੱਚ ਮੌਤ ਹੋ ਗਈ |
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਮਲਾ ਕਰਨ ਵਾਲੇ ਖਾਸ ਲੋਕਾਂ ਦੀ ਭਾਲ ਕਰ ਰਹੇ ਸਨ ਪਰ ਅਚਾਨਕ ਉਥੇ ਮੌਜੂਦ ਗਾਹਕਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ , ਦੱਸਿਆ ਜਾ ਰਿਹਾ ਹੈ ਕਿ ਜਾਣਬੁਝ ਕੇ ਆਮ ਲੋਕਾਂ ਤੇ ਇਹ ਫਾਇਰਿੰਗ ਕੀਤੀ ਗਈ ਹੈ |
ਨਸ਼ਾ ਤਸਕਰਾਂ ਵਿਚਾਲੇ ਟਕਰਾਅ
ਸ਼ੁੱਕਰਵਾਰ ਨੂੰ, ਉਰੱਪਨ ਕਸਬੇ ਵਿੱਚ ਇੱਕ ਪੁਲਿਸ ਗਸ਼ਤ ਤੇ ਇੱਕ ਹਮਲਾਵਰ ਨੇ ਹਮਲਾ ਕੀਤਾ ਸੀ ਜਿਸ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ , ਪਿਛਲੇ ਕੁਝ ਸਾਲਾਂ ਤੋਂ, ਸ਼ਹਿਰ ਨਸ਼ਾ ਤਸਕਰਾਂ ਦਰਮਿਆਨ ਟਕਰਾਅ ਕਾਰਨ ਅਸ਼ਾਂਤੀ ਦਾ ਸਬੱਬ ਬਣ ਰਿਹਾ ਹੈ , ਪਿਛਲੇ ਸਾਲ ਅਗਸਤ ਵਿੱਚ, ਨਸ਼ਾ ਤਸਕਰਾਂ ਦੁਆਰਾ 19 ਲੋਕਾਂ ਦਾ ਕਤਲ ਕੀਤਾ ਗਿਆ ਸੀ ,ਉਨ੍ਹਾਂ ਵਿੱਚੋਂ 9 ਦੀ ਲਾਸ਼ਾਂ ਇੱਕ ਓਵਰਪਾਸ ਨਾਲ ਲਟਕੀਆਂ ਪਈਆਂ ਸਨ।



