ਨੇਪਾਲੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਦੋਸ਼ ‘ਚ 4 ਭਾਰਤੀ ਕਾਬੂ

by vikramsehajpal

ਕਾਠਮੰਡੂ (ਦੇਵ ਇੰਦਰਜੀਤ)- ਨੇਪਾਲੀ ਕਾਮਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਭੇਜਣ ਦੇ ਮੁਲਜ਼ਮ ਚਾਰ ਭਾਰਤੀਆਂ ਨੂੰ ਕਾਠਮੰਡੂ 'ਚ 3 ਔਰਤਾਂ ਸਣੇ 4 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ ਰੁਜ਼ਗਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਨੇਪਾਲੀ ਕਾਮਿਆਂ ਨੂੰ ਭਾਰਤ ਰਾਹੀਂ ਕੈਨੇਡਾ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਭਾਗ ਨੇ ਕਾਠਮੰਡੂ ਦੇ ਬਾਹਰੀ ਇਲਾਕੇ 'ਚ ਸਥਿਤ ਸਥਾਨਕ ਟ੍ਰਿਪਲ ਸਟਾਰ ਮੈਨਪਾਵਰ ਕੰਪਨੀ 'ਤੇ ਛਾਪਾ ਮਾਰਿਆ। ਵਿਭਾਗ ਨੇ ਕੌਰ ਮੰਨਤ (45), ਫਰਮਾਨ ਰਬਨ (24), ਮਨਪ੍ਰੀਤ ਕੌਰ (18) ਤੇ ਸੋਨੂੰ ਕੁਮਾਰ (46) ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਦਿੱਲੀ ਦੇ ਰਹਿਣ ਵਾਲੇ ਹਨ।

ਵਿਭਾਗ ਨੇ ਦੱਸਿਆ ਕਿ ਕੰਪਨੀ 'ਤੇ ਗਣਪਤੀ ਹੈਪੀ ਲਾਈਫ ਦਾ ਬੈਨਰ ਲਗਾ ਕੇ ਇਹ ਲੋਕ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਸਨ। ਫੜੇ ਗਏ ਲੋਕਾਂ ਨੇ ਦੱਸਿਆ ਕਿ ਉਹ ਇਕ ਭਾਰਤੀ ਕੰਪਨੀ ਦੇ ਮੁਲਾਜ਼ਮ ਵਜੋਂ ਇਥੇ ਕੰਮ ਕਰ ਰਹੇ ਸਨ। ਆਰਿਫ ਸ਼ੇਖ ਨਾਂ ਦਾ ਵਿਅਕਤੀ ਇਸ ਕੰਪਨੀ ਨੂੰ ਦਿੱਲੀ ਤੋਂ ਸੰਚਾਲਿਤ ਕਰਦਾ ਹੈ।