ਮਾਇਲੀ ਸਾਇਰਸ ਦਾ ਨਵਾਂ ਗਾਣਾ ‘ਸ਼ੀ ਇਜ਼ ਕਮਿੰਗ’ ਰਿਲੀਜ਼

by mediateam

ਮੀਡੀਆ ਡੈਸਕ ,01 ਜੂਨ , ਰਣਜੀਤ ਕੌਰ ( NRI MEDIA )

ਬਹੁਤ ਇੰਤਜ਼ਾਰ, ਆਸਾਂ ਅਤੇ ਗੁਪਤ ਪੋਸਟਾਂ ਸਾਂਝੀਆ ਕਰਨ ਤੋ ਬਾਅਦ ਅਖੀਰ ਮਾਇਲੀ ਸਾਇਰਸ ਨੇ ਆਪਣਾ ਨਵਾਂ ਗਾਣਾ "ਸ਼ੀ ਇਜ਼ ਕਮਿੰਗ" ਰਿਲੀਜ ਕਰ ਦਿੱਤਾ ਹੈ ,26 ਸਾਲਾਂ ਦੀ ਗਾਇਕਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਸ ਨਵੇਂ ਗਾਣੇ ਦੀ ਇਕ 31 ਸੈਕੰਡ ਦੀ ਵੀਡਿਓ ਸਾਂਝੀ ਕੀਤੀ ਅਤੇ ਲਿਖਿਆ ਕਿ "ਸ਼ੀ ਇਜ਼ ਕਮਿੰਗ" ਹਰ ਜਗ੍ਹਾ ਤੇ ਰਿਲੀਜ ਹੋ ਚੁੱਕਾ ਹੈ।


ਸਾਇਰਸ ਨੇ ਬੀ ਬੀ ਸੀ ਰੇਡੀਓ ਇਕ ਦੇ ਬਿੱਗ ਵੀਕੇੰਡ ਸ਼ੋ ਵਿਚ ਆਪਣੇ ਤਿੰਨ ਨਵੇਂ ਗਾਣੇ ਪ੍ਰਦਰਸ਼ਿਤ ਕਰਨ ਤੋ ਬਾਅਦ ਇਹ ਘੋਸ਼ਣਾ ਕੀਤੀ , ਇਹਨਾ ਗਾਣਿਆ ਵਿਚ 'ਮਦਰ' ਸ ਡੋਟਰ', "ਡ੍ਰੀਮ" ਅਤੇ ਇਲੈਕਟ੍ਰਕ ਫਿਊਸ ਬੈਂਗਰ ਜਿਸ ਦਾ ਨਾਮ "ਕੈਟੀਟਿਉਡ" ਹੈ ਜਿਸ ਵਿਚ ਉਸਨੇ ਨਿੱਕੀ ਮਿਨਾਜ ਅਤੇ ਕਾਰਡੀ ਬੀ ਦੇ ਕਥਿਤ ਝਗੜੇ ਦਾ ਸੰਦਰਭ ਦਿੱਤਾ ਹੈ ਅਤੇ ਰੈਪ ਬੋਲਿਆ ਕਿ 'ਆਈ ਲਵ ਯੂ ਨਿੱਕੀ ਬਟ ਆਈ ਲੀਸਨ ਨੂੰ ਕਾਰਡੀ।'

ਸਾਇਰਸ ਦੀ 2017 ਦੀ ਪੂਰੀ ਐਲਬਮ "ਯੰਗਰ ਮੀ" ਜਿਸ ਵਿਚ ਟੋਪ 10 ਦਾ ਹਿੱਟ ਗਾਣਾ "ਮੱਲੀਬੁ" ਪੈਦਾ ਹੋਇਆ ਸੀ ਅਤੇ ਬਿਲਬੋਰਡ 200 ਚਾਰਟ ਤੇ ਨੰਬਰ 5 ਤੇ ਪਹੁੰਚਿਆ ਸੀ ਤੋ ਬਾਅਦ ਈ ਪੀ ਸਾਇਰਸ ਦੇ ਨਵੇਂ ਸੰਗੀਤ ਦਾ ਪਹਿਲਾ ਕਲੇਕਸ਼ਨ ਹੋਵੇਗਾ ,ਆਪਣੇ ਨਵੇਂ ਪ੍ਰੋਜੈਕਟ ਤੇ ਕੰਮ ਕਰਨ ਤੋ ਇਲਾਵਾ ਸਾਇਰਸ ਹਾਲ ਦੇ ਮਹੀਨਿਆ ਵਿਚ ਬਹੁਤ ਸਾਰੇ ਟੇਲੀਵਿਜਨ ਪ੍ਰੋਜੇਕਟਾਂ ਵਿਚ ਵੀ ਸ਼ਾਮਿਲ ਹੋਈ ਹੈ।



More News

NRI Post
..
NRI Post
..
Vikram Sehajpal
..