ਮਿਲਟਰੀ ਸਟੇਸ਼ਨ ਗੋਲੀਬਾਰੀ ਮਾਮਲਾ : ਪੁਲਿਸ ਨੂੰ ਦੋਸ਼ੀ ਦਾ ਮਿਲਿਆ 5 ਦਿਨ ਦਾ ਰਿਮਾਂਡ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਈ ਗੋਲੀਬਾਰੀ ਦੌਰਾਨ 4 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੇ ਦੋਸ਼ੀ ਦੇਸਾਈ ਮੋਹਨ ਨੂੰ ਅਦਾਲਤ ਨੇ ਹੁਣ 5 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹੀ ਉਸ ਨੂੰ 3 ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਸੀ। ਪੁਲਿਸ ਅਨੁਸਾਰ ਦੋਸ਼ੀ ਹਾਲੇ ਕੁਝ ਵੀ ਸਪਸ਼ੱਟ ਨਹੀ ਦੱਸ ਰਿਹਾ ਹੈ। ਉਹ ਨਵੀਆਂ ਕਹਾਣੀਆਂ ਬਣਾ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲਿਸ ਅਧਿਕਾਰੀਆਂ ਵਲੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਦੋਸ਼ੀ ਮੋਹਨ ਨੇ ਮਿਲਟਰੀ ਸਟੇਸ਼ਨ 'ਚ 4 ਜਵਾਨਾਂ ਨੂੰ ਚੋਰੀ ਦੀ ਰਾਈਫਲ ਨਾਲ ਗੋਲੀ ਮਾਰ ਦਿੱਤੀ ,ਜਦੋ ਉਹ ਸੌਂ ਰਹੇ ਸਨ। ਜਾਣਕਾਰੀ ਅਨੁਸਾਰ ਆਪਣੇ ਜੁਰਮ ਨੂੰ ਲੁਕਾਉਣ ਲਈ ਦੋਸ਼ੀ ਚਸ਼ਮਦੀਦ ਗਵਾਹ ਬਣ ਗਿਆ ਸੀ ਪਰ ਪੁਲਿਸ ਨੇ ਵਲੋਂ ਕੀਤੀ ਕਾਰਵਾਈ 'ਚ ਜਦੋ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਆਪਣੇ ਬਿਆਨ ਤੋਂ ਬਦਲ ਗਿਆ ।ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।