ਜੰਮੂ-ਕਸ਼ਮੀਰ ਦੀ ਭਿਖਾਰਨ ਨਿਕਲੀ ਲੱਖਪਤੀ ਝੌਂਪੜੀ ਵਿੱਚੋ ਮਿਲੀ ਲੱਖਾਂ ਦੀ ਨਕਦੀ

by vikramsehajpal

ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਬੀਬੀ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਵਿਚ ਰਹਿੰਦੀ ਹੈ ਅਤੇ ਲੰਬੇ ਸਮੇਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਹ ਆਮ ਤੌਰ ’ਤੇ ਬੱਸ ਸਟੈਂਡ ਦੇ ਆਲੇ-ਦੁਆਲੇ ਦਿਖਾਈ ਦਿੰਦੀ ਸੀ। ਹਾਲ ਵਿਚ ਹੀ ਪ੍ਰਸ਼ਾਸਨ ਨੇ ਭਿਖਾਰੀਆਂ ਨੂੰ ਬਿਰਧ ਆਸ਼ਰਮ ’ਚ ਸ਼ਿਫਟ ਕਰਨ ਦੀ ਯੋਜਨਾ ਬਣਾਈ। ਇਸ ਲਈ ਨਗਰ ਕਮੇਟੀ ਦੀ ਇਕ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਕਿਸੇ ਤਰ੍ਹਾਂ ਖੋਜਬੀਨ ਮਗਰੋਂ ਟੀਮ ਨੂੰ ਪਸ਼ੂ ਹਸਪਤਾਲ ਦੇ ਬਾਹਰ ਇਕ ਖਸਤਾ ਹਾਲ ਅਸਥਾਈ ਝੌਂਪੜੀ ਮਿਲੀ ਪਰ ਜਦੋਂ ਉਨ੍ਹਾਂ ਨੇ ਸਾਮਾਨ ਚੁੱਕਣਾ ਸ਼ੁਰੂ ਕੀਤਾ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਝੌਂਪੜੀ ਅੰਦਰ ਕਈ ਸਥਾਨਾਂ ’ਤੇ ਸਿੱਕੇ ਅਤੇ ਨੋਟ ਭਰੇ ਮਿਲੇ। ਟੀਮ ਨੇ ਇਸ ਦੀ ਸੂਚਨਾ ਮੈਜਿਸਟ੍ਰੇਟ ਨੂੰ ਦਿੱਤੀ। ਝੌਂਪੜੀ ਵਿਚ ਇੰਨੀ ਰਕਮ ਮਿਲਣ ਤੋਂ ਬਾਅਦ ਮੈਜਿਸਟ੍ਰੇਟ ਨੂੰ ਪੁਲਸ ਦਲ ਨਾਲ ਮੌਕੇ ’ਤੇ ਭੇਜਿਆ ਗਿਆ, ਜਿਨ੍ਹਾਂ ਦੀ ਨਿਗਰਾਨੀ ’ਚ ਹੀ ਪੈਸਿਆਂ ਦੀ ਗਿਣਤੀ ਹੋਈ।

ਰਾਜੌਰੀ ਤੋਂ ਟੀਮ ਆ ਕੇ ਬੀਬੀ ਨੂੰ ਬਿਰਧ ਆਸ਼ਰਮ ਲੈ ਗਈ। ਨਗਰ ਪਾਲਿਕਾ ਦੀ ਟੀਮ ਨੂੰ ਝੌਂਪੜੀ ਦੇ ਕੂੜੇ ਵਿਚ ਪਏ ਲਿਫਾਫ਼ਿਆਂ ਵਿਚੋਂ ਨੋਟ ਮਿਲੇ। ਦੱਸ ਦੇਈਏ ਕਿ ਇਨ੍ਹਾਂ ਭਿਖਾਰੀਆਂ ਨੂੰ ਬਿਰਧ ਆਸ਼ਰਮ ’ਚ ਟਰਾਂਸਫਰ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਇਹ ਦਿਲਚਸਪ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਬਜ਼ੁਰਗ ਬੀਬੀ ਕੋਲੋਂ ਲੱਖਾਂ ਰੁਪਏ ਬਰਾਮਦ ਹੋਏ ਹਨ। ਹਾਲਾਂਕਿ ਪੂਰੀ ਰਾਸ਼ੀ ਛੋਟੀ ਕਰੰਸੀ ਵਿਚ ਸੀ, ਅਜਿਹੇ ਵਿਚ ਪ੍ਰਸ਼ਾਸਨਿਕ ਟੀਮ ਨੂੰ ਉਸ ਨੂੰ ਗਿਣਨ ਵਿਚ ਕਾਫੀ ਸਮਾਂ ਲੱਗ ਗਿਆ।

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਇਕ ਭਿਖਾਰਣ ਬਜ਼ੁਰਗ ਬੀਬੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਬੀਬੀ ਦੀ ਝੌਂਪੜੀ ’ਚ ਲੱਖਾਂ ਰੁਪਏ ਅਤੇ ਸਿੱਕੇ ਮਿਲੇ ਹਨ। ਰਾਜੌਰੀ ਨੌਸ਼ਹਿਰਾ ਵਿਚ ਭੀਖ ਮੰਗਣ ਵਾਲੀ ਬਜ਼ੁਰਗ ਬੀਬੀ ਦੀ ਝੌਂਪੜੀ ’ਚੋਂ ਕਰੀਬ 2,60,000 ਰੁਪਏ ਮਿਲੇ ਹਨ।ਓਧਰ ਵਾਰਡ ਮੈਂਬਰ ਨੇ ਦੱਸਿਆ ਕਿ ਉਹ ਇੱਥੇ 30 ਸਾਲਾਂ ਤੋਂ ਰਹਿੰਦੀ ਹੈ।