ਨਵੇਂ ਸਾਲ ਦੇ ਮੌਕੇ ਲਗਾ ਲੱਖਾਂ ਦਾ ਚੂਨਾ

by vikramsehajpal

ਥਾਰਵਾ (ਦੇਵ ਇੰਦਰਜੀਤ):ਨਵੇਂ ਸਾਲ ਮੌਕੇ ਪਿੰਡ ਗੁਲਜ਼ਾਰਪੁਰਾ ਠਰੂਆ ਦੇ ਹਰਦੀਪ ਸਿੰਘ ਦੇ ਬੈਂਕ ਖਾਤੇ ਵਿਚੋਂ ਕਿਸੇ ਨੇ ਇੱਕ ਲੱਖ ਤੀਹ ਹਜ਼ਾਰ ਰੁਪਏ ਉਡਾ ਲਏ । ਉਸ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਉਸ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਫੋਨ ਨੰਬਰ 7846941602 ਤੋਂ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ । ਅਗੇ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਤੁਹਾਡਾ ਜੋ ਵਹੀਕਲ ਲੋਨ ਚੱਲ ਰਿਹਾ ਹੈ, ਉਸ ਦੀ ਕਿਸ਼ਤ ਪੈਂਡਿੰਗ ਹੈ, ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਕਿਸ਼ਤ ਭਰੀ ਹੋਈ ਹੈ ਤਾਂ ਉਸ ਨੇ ਕਿਹਾ ਕਿ ਉਹ ਹਾਲੇ ਤੱਕ ਅਪਡੇਟ ਨਹੀਂ ਹੋਈ, ਇਸ ਲਈ ਮੈਂ ਤੁਹਾਨੂੰ ਲਿੰਕ ਭੇਜਦਾ ਹਾਂ ਉਸ ਦੇ ਕਹੇ ਅਨੁਸਾਰ ਮੈਂ ਉਸ ਵੱਲੋਂ ਭੇਜੇ ਲਿੰਕ ਉੱਤੇ ਕਲਿੱਕ ਕੀਤਾ ਤਾਂ ਤੁਰੰਤ ਮੇਰੇ ਬੈਂਕ ਖਾਤੇ ਵਿਚੋਂ ਮੈਸੇਜ ਆਉਣੇ ਸ਼ੁਰੂ ਹੋ ਗਏ।
ਮੈਨੂੰ ਕੁਝ ਸਮਝ ਲੱਗਦੀ, ਇਸ ਤੋਂ ਪਹਿਲਾਂ ਹੀ ਉਕਤ ਵਿਅਕਤੀ ਵੱਲੋਂ ਮੇਰੇ ਬੈਂਕ ਖਾਤੇ ਵਿਚੋਂ 4999 ਰੁਪਏ ਕੱਢ ਲੈਣ ਦੇ ਨਾਲ-ਨਾਲ ਮੇਰੇ ਕ੍ਰੈਡਿਟ ਕਾਰਡ ਨੰਬਰ 5593420004165371 ਵਿੱਚੋਂ 15 ਹਜ਼ਾਰ ਅਤੇ 99734.60 ਰੁਪਏ ਦੇ ਨਾਲ-ਨਾਲ ਕਾਰਪੋਰੇਸ਼ਨ ਬੈਂਕ ਨਾਲ ਸੰਬੰਧਤ ਦੂਜੇ ਖਾਤੇ ਵਿੱਚੋਂ ਵੀ 9999 ਰੁਪਏ ਉਡਾ ਲਏ | ਠੱਗੀ ਸੰਬੰਧੀ ਤੁਰੰਤ ਪੁਲਸ ਦੇ ਸਾਈਬਰ ਸੈੱਲ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਹਾਲੇ ਤੱਕ ਮਾਮਲੇ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।