ਲਓ ਜੀ ! ਮੰਤਰੀ Harjot Bains ਨੇ Raghav Chadha ਦੀ ਕੀਤੀ ਖੂਬ ਤਾਰੀਫ, ਜਾਣੋ ਕਾਰਨ…

by jaskamal

5 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਇੱਕ ਵਾਰ ਫਿਰ ਪੰਜਾਬੀਆਂ ਦੀ ਸਵਾਜ਼ ਸੰਸਦ 'ਚ ਚੁੱਕਣਗੇ । ਦੱਸ ਦਈਏ ਕਿ ਰਾਘਵ ਚੱਡਾ ਕਿਸਾਨਾਂ ਦੇ ਹੱਕ ਸੰਸਦ 'ਚ ਪੇਸ਼ ਕਰਨਗੇ ਅਤੇ ਐੱਮ.ਐੱਸ.ਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੇ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਗੇ। ਇਸੇ ਨੂੰ ਲੈਕੇ ਹੀ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੱਡਾ ਦੀ ਸ਼ਰਨ ਕੀਤੀ ਹੈ। ਅਤੇ ਸਾਡੇ ਨਾਲ ਹੀ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ 'ਤੇ ਸਵਾਲ ਚੁੱਕੇ ਹਨ।

ਦੱਸ ਦਈਏ ਕਿ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਰਾਘਵ ਚੱਢਾ ਦੀ ਤਾਰੀਫ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ 'ਜੋ ਲੋਕ ਉਸਦਾ ਮਜ਼ਾਕ ਬਣਾਉਂਦੇ ਸਨ ਹੁਣ ਦੇਖੋ ਓਹੀ ਬੰਦਾ ਸੰਸਦ ਦੇ ਵਿਚ ਪੰਜਾਬ ਦੇ ਹੱਕ ਮੰਗ ਰਿਹਾ ਹੈ। ਅਕਾਲੀ ਦਲ ਤੇ ਕਾਂਗਰਸ ਬਹੁਤ ਸਵਾਲ ਚੱਕਦੇ ਸਨ ਚੱਢਾ 'ਤੇ ਹੁਣ ਉਹ ਆਪ ਕਿਥੇ ਹਨ ? ਪੰਜਾਬ ਦੇ ਹੱਕਾਂ ਲਈ ਹੁਣ ਆਪ ਕਿਉਂ ਨਹੀਂ ਬੋਲ ਰਹੇ? ਰਾਘਵ ਚੱਢਾ ਵਧੀਆ ਜਾ ਰਹੇ ਹਨ। ਪੂਰਾ ਪੰਜਾਬ ਉਨ੍ਹਾਂ ਦੇ ਨਾਲ ਹੈ।''

ਇਸਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਸਵੇਰੇ ਹੀ ਰਾਘਵ ਚੱਢਾ ਨੇ ਸੰਸਦ 'ਚ ਇਹ ਮੁੱਦਾ ਚੁੱਕਣ ਲਈ ਆਮ ਆਦਮੀ ਪਾਰਟੀ ਦੇ ਟਵਿਟਰ ਅਕਾਊਂਟ 'ਤੇ ਪੋਸਟ ਪਾਕੇ ਇਹ ਜਾਣਕਾਰੀ ਦਿੱਤੀ ਸੀ। ਜਿਸ ਵਿਚ ਉਨ੍ਹਾਂ ਲਿਖਿਆ ''ਅੱਜ ਪਾਰਲੀਮੈਂਟ ‘ਚ ਕਿਸਾਨ ਭਰਾਵਾਂ ਲਈ ਫ਼ਸਲਾਂ ਦੀ MSP ਨੂੰ ਕਾਨੂੰਨੀ ਗਾਰੰਟੀ ਬਣਾਉਣ ਨੂੰ ਲੈ ਕੇ ਪ੍ਰਾਈਵੇਟ ਮੈਂਬਰ ਬਿੱਲ ਰੱਖਣ ਜਾ ਰਿਹਾ ਹਾਂ''…